Latest News
ਸਿੰਘ ਸਾਹਿਬਾਨ ਵੀ ਸੱਦੇ ਜਾਣਗੇ

Published on 31 Jul, 2020 11:08 AM.


ਨਵੀਂ ਦਿੱਲੀ : ਪੰਜ ਅਗਸਤ ਨੂੰ ਅਯੁੱਧਿਆ ਵਿਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਪੰਜਾਂ ਤਖਤ ਸਾਹਿਬਾਨ ਦੇ ਨੁਮਾਇੰਦੇ ਵੀ ਸੱਦੇ ਜਾਣਗੇ। ਸ੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਮੁਤਾਬਕ ਕੋਰੋਨਾ ਕਾਰਨ 211 ਦੇ ਆਸਪਾਸ ਸ਼ਖਸੀਅਤਾਂ ਸੱਦੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ 50 ਸੰਤ-ਮਹਾਤਮਾ ਹੋਣਗੇ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਪੰਜਾਬ ਵਿਚ ਪੈਂਦੇ ਤਿੰਨਾਂ ਤਖਤਾਂ ਦੀ ਨੁਮਾਇੰਦਗੀ ਕਰਨ। ਤਖਤ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੇ ਜਥੇਦਾਰ ਵੀ ਸੱਦੇ ਜਾਣਗੇ। ਦੋ ਹੋਰ ਸਿੱਖ ਰੂਹਾਨੀ ਆਗੂਆਂ ਨੂੰ ਵੀ ਸੱਦਿਆ ਜਾਵੇਗਾ।

185 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper