Latest News
ਆਪਣੇ ਹੀ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਅਯੁੱਧਿਆ ਪੁੱਜਣਗੇ ਮੋਦੀ !

Published on 31 Jul, 2020 11:09 AM.


ਨਵੀਂ ਦਿੱਲੀ : ਯੂ ਪੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਇਕ ਲੱਖ ਵੱਲ ਜਾ ਰਹੇ ਹਨ, ਪਰ ਉਥੇ ਸਭ ਤੋਂ ਜ਼ਿਆਦਾ ਚਰਚਾ ਅਯੁੱਧਿਆ ਵਿਚ 5 ਅਗਸਤ ਨੂੰ ਰੱਖੇ ਜਾਣ ਵਾਲੇ ਰਾਮ ਮੰਦਰ ਦੇ ਨੀਂਹ ਪੱਥਰ ਦੀ ਹੋ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂਆਂ ਐੱਲ ਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਸਣੇ ਭਾਜਪਾ ਤੇ ਸੰਘ ਦੇ ਕਈ ਆਗੂ ਮੌਜੂਦ ਰਹਿਣਗੇ। ਕੇਂਦਰੀ ਸਿਹਤ ਮੰਤਰਾਲੇ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸ ਓ ਪੀ) ਦੀ ਪਾਲਣਾ ਕੀਤੀ ਜਾਵੇ ਤਾਂ ਇਹ ਉਥੇ ਜਾ ਨਹੀਂ ਸਕਦੇ, ਕਿਉਂਕਿ ਐੱਸ ਓ ਪੀ ਵਿਚ ਪਹਿਲਾਂ ਹੀ ਕਿਸੇ ਬੀਮਾਰੀ ਨਾਲ ਪੀੜਤ 65 ਸਾਲ ਤੋਂ ਉਪਰਲੇ ਵਿਅਕਤੀ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਹੇਠਲੇ ਬੱਚਿਆਂ ਨੂੰ ਧਾਰਮਕ ਸਮਾਗਮਾਂ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਧਰਮ ਸਥਾਨਾਂ ਨੂੰ ਵੀ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਮੋਦੀ 69 ਸਾਲ, ਜੋਸ਼ੀ 86 ਸਾਲ ਤੇ ਅਡਵਾਨੀ 92 ਸਾਲ ਦੇ ਹਨ।

162 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper