Latest News
ਮੋਦੀ ਰਾਜਸਥਾਨ 'ਚ ਹੋ ਰਹੇ ਤਮਾਸ਼ੇ ਨੂੰ ਬੰਦ ਕਰਾਉਣ : ਗਹਿਲੋਤ

Published on 01 Aug, 2020 11:01 AM.


ਜੈਪੁਰ : ਰਾਜਸਥਾਨ 'ਚ ਜਾਰੀ ਸਿਆਸੀ ਸੰਕਟ ਵਿਚਾਲੇ 14 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਿਸੇ ਤਰ੍ਹਾਂ ਦਾ ਵੀ ਜੋਖਮ ਨਹੀਂ ਲੈਣਾ ਚਾਹੁੰਦੇ। ਇਹੀ ਕਾਰਨ ਹੈ ਕਿ ਇੱਕ ਪਾਸੇ ਜਿੱਥੇ ਉਨ੍ਹਾ ਨੇ ਆਪਣੇ ਸਮਰਥਕ ਵਿਧਾਹਿਕਾਂ ਨੂੰ ਜੈਪੁਰ ਤੋਂ ਦੂਰ ਜੈਸਲਮੇਰ ਸ਼ਿਫ਼ਟ ਕਰਾ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੂੰ ਕਹਿ ਰਹੇ ਹਨ ਕਿ ਰਾਜਸਥਾਨ 'ਚ ਜੋ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦਾ 'ਤਮਾਸ਼ਾ' ਚੱਲ ਰਿਹਾ ਹੈ, ਉਹ ਬੰਦ ਹੋਣਾ ਚਾਹੀਦਾ ਹੈ।
ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨੂੰ ਰਾਜਸਥਾਨ 'ਚ ਜੋ 'ਤਮਾਸ਼ਾ' ਚੱਲ ਰਿਹਾ ਹੈ, ਉਸ ਨੂੰ ਬੰਦ ਕਰਾਉਣਾ ਚਾਹੀਦਾ ਹੈ। ਸੂਬੇ 'ਚ ਖਰੀਦੋ-ਫਰੋਖ਼ਤ ਦੀ ਕੀਮਤ ਵਧ ਗਈ ਹੈ। ਕੀ 'ਤਮਾਸ਼ਾ' ਚੱਲ ਰਿਹਾ ਹੈ? ਪ੍ਰਧਾਨ ਮੰਤਰੀ ਮੋਦੀ ਦੇ ਕਹਿਣ 'ਤੇ ਲੋਕਾਂ ਨੇ ਤਾਲੀ-ਥਾਲੀ ਵਜਾਈ ਅਤੇ ਮੋਮਬੱਤੀ ਚਲਾਈ।
ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਦੋ ਵਾਰ ਮੌਕਾ ਦਿੱਤਾ। ਜੋ ਕੁਝ ਰਾਜਸਥਾਨ 'ਚ ਚੱਲ ਰਿਹਾ ਹੈ, ਉਸ ਨੂੰ ਪ੍ਰਧਾਨ ਮੰਤਰੀ ਬੰਦ ਕਰਾਉਣ।'' ਇਸ ਤੋਂ ਪਹਿਲਾਂ ਜਦ ਫੋਨ ਟੈਪਿੰਗ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਸਮੇਂ ਵੀ ਗਹਿਲੋਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਸੂਬੇ 'ਚ ਉਨ੍ਹਾ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

68 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper