Latest News
ਪੱਕੇ ਰੁਜ਼ਗਾਰ ਦੀ ਗਰੰਟੀ ਵਾਸਤੇ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਦੀ ਲੋੜ : ਜਗਰੂਪ

Published on 01 Aug, 2020 11:02 AM.


ਮੋਗਾ (ਅਮਰਜੀਤ ਬੱਬਰੀ)
ਸੰਸਾਰ ਵਿੱਚ ਕਰੋਨਾ ਦੀ ਦਹਿਸ਼ਤ ਨੂੰ ਵਿੱਤੀ ਸਰਮਾਇਆ ਲੋਕਾਂ ਨੂੰ ਆਪਣੇ ਗੁਲਾਮ ਬਣਾਉਣ ਲਈ ਕਰ ਰਿਹਾ ਹੈ। ਪੜ੍ਹਾਈ ਲਈ ਕਰਜ਼ੇ, ਖੇਤੀ ਲਈ ਕਰਜ਼ੇ, ਇਲਾਜ ਲਈ ਕਰਜ਼ੇ, ਸਵੈ-ਰੁਜ਼ਗਾਰ ਲਈ ਕਰਜ਼ੇ, ਘਰ, ਰੋਜ਼ੀ-ਰੋਟੀ, ਵਹੀਕਲ ਸਮੇਤ ਹਰ ਮਨੁੱਖੀ ਲੋੜ ਲਈ ਕਰਜਿਆਂ ਦਾ ਮਤਲਬ ਹੈ ਕਿ ਮਜ਼ਦੂਰ-ਕਿਸਾਨ, ਦੁਕਾਨਦਾਰ, ਕਾਰੋਬਾਰੀ, ਨੌਜਵਾਨ ਪੀੜ੍ਹੀ ਨੂੰ ਵਿਆਜੂ ਰੁਪਿਆ ਆਪਣੇ ਗੁਲਾਮ ਬਣਾ ਰਿਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਇੱਥੇ ਕਮਿਊਨਿਸਟ ਪਾਰਟੀ ਦੇ ਦਫ਼ਤਰ ਵਿਖੇ ਪਾਰਟੀ ਮੈਂਬਰਾਂ ਦੇ ਲਈ ਸਿਧਾਂਤਕ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ। ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ 150 ਸਾਲਾ ਜਨਮ ਵਰ੍ਹੇ ਨੂੰ ਸਮਰਪਿਤ ਇਸ ਕੈਂਪ ਦੇ ਸ਼ੁਰੂਆਤੀ ਸ਼ਬਦ ਬਲਾਕ ਨਿਹਾਲ ਸਿੰਘ ਵਾਲਾ ਕਮਿਊਨਿਸਟ ਪਾਰਟੀ ਦੇ ਸਕੱਤਰ ਨੇ ਜਗਜੀਤ ਸਿੰਘ ਧੂੜਕੋਟ ਨੇ ਕਹੇ। ਕੈਂਪ ਵਿੱਚ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਕਰਜਿਆਂ ਦੇ, ਵਿੱਤੀ ਸਰਮਾਏ ਦੇ ਇਸ ਜੰਜਾਲ ਵਿਰੁੱਧ ਸਭ ਤਬਕਿਆਂ ਦੀ ਸਾਂਝੀ ਲੜਾਈ ਦੀ ਲੋੜ ਹੈ। ਉਹਨਾ ਕਿਹਾ ਕਿ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਉੱਤੇ ਕਾਰੋਬਾਰ ਠੱਪ ਕਰਕੇ, ਰੁਜ਼ਗਾਰ ਬੰਦ ਕਰਕੇ ਜਿਹੜੀ ਆਮਦਨ ਉੱਪਰ ਲਗਾਈ ਹੈ, ਉਸ ਨੂੰ ਹਟਾਉਣਾ ਪਵੇਗਾ। ਕਾਮਰੇਡ ਜਗਰੂਪ ਨੇ ਕਿਹਾ ਅੱਜ ਲੋੜਾਂ ਦੀ ਲੋੜ ਹੈ ਕਿ ਦੇਸ਼ ਵਿੱਚ ਸਭ ਨੂੰ ਪੱਕੇ ਰੁਜ਼ਗਾਰ ਦੀ ਗਰੰਟੀ ਵਾਸਤੇ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਦੇ ਲਈ ਆਵਾਜ਼ ਬੁਲੰਦ ਕਰੀਏ। ਇਸ ਕਾਰਜ ਲਈ ਲੋਕਾਂ ਦਾ ਏਕਾ ਫੁੱਟਪਾਊ ਤੇ ਲੋਕ ਮਾਰੂ ਸਿਆਸਤ ਨੂੰ ਹਰਾਉਣ ਵੱਲ ਵਧੇਗਾ। ਸੂਬਾ ਕਾਰਜਕਾਰਨੀ ਦੇ ਮੈਂਬਰ ਸੁਖਜਿੰਦਰ ਮਹੇਸਰੀ ਨੇ ਕਿਹਾ ਬਾਬਾ ਸੋਹਣ ਸਿੰਘ ਭਕਨਾ ਨੇ ਲੋਕਾਂ ਨੂੰ ਆਜ਼ਾਦ ਦੇਖਣ ਲਈ ਆਪਣਾ ਜੀਵਨ ਲੇਖੇ ਲਾਇਆ। ਅੱਜ ਸਰਕਾਰਾਂ ਵੱਲੋਂ ਲੋਕਾਂ ਨੂੰ ਇਲਾਜ ਵਿਹੂਣੇ, ਵਿੱਦਿਆ ਵਿਹੂਣੇ, ਰੁਜ਼ਗਾਰ ਵਿਹੂਣੇ ਕਰਕੇ ਗੁਲਾਮ ਬਣਾਇਆ ਜਾ ਰਿਹਾ, ਇਸ ਦੇ ਵਿਰੁੱਧ ਬਾਬਾ ਸੋਹਣ ਸਿੰਘ ਭਕਨਾ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਲੋੜ ਹੈ।
ਇਸ ਮੌਕੇ ਕਰਮਵੀਰ ਬੱਧਨੀ, ਸੁਖਦੇਵ ਭੋਲਾ, ਮੰਗਤ ਰਾਏ, ਗੁਰਦਿੱਤ ਦੀਨਾ, ਸਿਕੰਦਰ ਸਿੰਘ ਮਧੇਕੇ, ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ, ਬੁੱਗਰ ਸਿੰਘ ਮਾਣੂੰਕੇ, ਜਸਪਾਲ ਧੂੜਕੋਟ, ਹਰਭਜਨ ਭੱਟੀ ਬਿਲਾਸਪੁਰ, ਜਸਵੀਰ ਕੌਰ ਸਾਬਕਾ ਪੰਚ, ਰਾਮ ਸਿੰਘ ਮਾਣੂੰਕੇ, ਕੇਵਲ ਸਿੰਘ ਰਾਊਕੇ, ਮਾਸਟਰ ਰਾਜਿੰਦਰ ਸਿੰਘ, ਅਮਰਜੀਤ ਸਿੰਘ ਫੌਜੀ ਦੀਨਾ, ਲਵਪ੍ਰੀਤ ਕੌਰ ਪੰਚ ਬਿਲਾਸਪੁਰ, ਬੂਟਾ ਸਿੰਘ ਰਾਊਕੇ, ਸਕੱਤਰ ਨੰਗਲ, ਮਾਸਟਰ ਮੱਲ ਸਿੰਘ ਪੱਤੋ, ਮਹਿੰਦਰ ਰਣਸੀਂਹ ਖੁਰਦ, ਸਤਵੰਤ ਖੋਟੇ, ਬਲਕਰਨ ਨਿਹਾਲ ਸਿੰਘ ਵਾਲਾ ਹਾਜ਼ਰ ਸਨ। ਮਹਿੰਦਰ ਸਿੰਘ ਧੂੜਕੋਟ ਨੇ ਅਖੀਰ ਵਿੱਚ ਸਭ ਦਾ ਧੰਨਵਾਦ ਕੀਤਾ।

98 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper