Latest News
ਦਵੇਂਦਰ ਸ਼ਰਮਾ ਦਾ ਕਬੂਲਨਾਮਾ, 100 ਲੋਕਾਂ ਨੂੰ ਮਾਰ ਮਗਰਮੱਛਾਂ ਨੂੰ ਖਵਾਇਆ

Published on 01 Aug, 2020 11:03 AM.


ਨਵੀਂ ਦਿੱਲੀ : ਡਾਕਟਰੀ ਵਰਗੇ ਪੇਸ਼ੇ 'ਚ ਰਹਿ ਕੇ ਲੋਕਾਂ ਦੀ ਬੇਰਹਿਮੀ ਨਾਲ ਜਾਨ ਲੈਣ ਵਾਲੇ ਦੇਵੇਂਦਰ ਸ਼ਰਮਾ ਬਾਰੇ ਹੋਰ ਹੈਰਾਨ ਵਾਲੀ ਜਾਣਕਾਰੀ ਮਿਲੀ ਹੈ। ਸੀਰੀਅਲ ਕਿਲਰ ਡਾਕਟਰ ਦਵੇਂਦਰ ਸ਼ਰਮਾ ਨੇ ਪਹਿਲਾਂ ਕਬੂਲਿਆ ਸੀ ਕਿ 50 ਕਤਲ ਤੋਂ ਬਾਅਦ ਉਹ ਗਿਣਤੀ ਭੁੱਲ ਗਿਆ ਸੀ। ਹੁਣ ਉਸ ਨੇ ਮੰਨਿਆ ਕਿ ਹੁਣ ਤੱਕ ਉਹ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਾ ਹੈ, ਜਿਸ 'ਚ ਜ਼ਿਆਦਾਤਰ ਨੂੰ ਉਸ ਨੇ ਯੂ ਪੀ ਦੀ ਇੱਕ ਨਹਿਰ 'ਚ ਮੌਜੂਦ ਮਗਰਮੱਛਾਂ ਦਾ ਖਾਣਾ ਬਣਾ ਦਿੱਤਾ। ਦਵੇਂਦਰ ਸ਼ਰਮਾ ਨੂੰ ਪਿਛਲੇ ਦਿਨੀਂ ਦਿੱਲੀ 'ਚ ਫੜਿਆ ਸੀ ਉਹ ਕਿਡਨੀ ਕੇਸ 'ਚ ਪਿਛਲੇ 16 ਸਾਲ ਤੋਂ ਸਜ਼ਾ ਕੱਟ ਰਿਹਾ ਸੀ ਅਤੇ ਹੁਣ ਜ਼ਮਾਨਤ 'ਤੇ ਬਾਹਰ ਸੀ। 20 ਦਿਨ ਬਾਅਦ ਉਸ ਨੂੰ ਵਾਪਸ ਜੇਲ੍ਹ ਜਾਣਾ ਸੀ, ਪਰ ਉਹ ਅੰਡਰਗਰਾਊਂਡ ਹੋ ਗਿਆ। ਫੜੇ ਜਾਣ ਤੋਂ ਬਾਅਦ ਉਸ ਦੇ ਕਾਰਨਾਮਿਆਂ ਦਾ ਕੱਚਾ ਚਿੱਠਾ ਖੁੱਲ੍ਹ ਰਿਹਾ ਹੈ।

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper