Latest News
ਕਾਮਰੇਡ ਹਰਜੀਤ ਨੇ ਸਾਰੀ ਜ਼ਿੰਦਗੀ ਨੈਤਿਕ ਕਦਰਾਂ-ਕੀਮਤਾਂ ਨਾਲ ਗੁਜ਼ਾਰੀ : ਅਕਲਪੁਰੀ

Published on 01 Aug, 2020 11:04 AM.


ਫਿਲੌਰ (ਨਿਰਮਲ)-ਬਜ਼ੁਰਗ ਕਾਮਰੇਡ ਹਰਜੀਤ (95) ਜੋ 23 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ਼ਨੀਵਾਰ ਨੂੰ ਇੱਥੇ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਅਦਾ ਕੀਤੀ ਗਈ। ਕੋਰੋਨਾ ਕਰਕੇ ਕੀਤੇ ਸਾਦਾ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਸੀ ਪੀ ਆਈ ਦੇ ਸੂਬਾਈ ਆਗੂ ਕਾਮਰੇਡ ਸਵਰਨ ਅਕਲਪੁਰੀ ਨੇ ਕਿਹਾ ਕਿ ਕਾਮਰੇਡ ਹਰਜੀਤ ਨੇ ਸਾਰੀ ਜ਼ਿੰਦਗੀ ਨੈਤਿਕ ਕਦਰਾਂ-ਕੀਮਤਾਂ ਅਤੇ ਅਸੂਲਾਂ ਨਾਲ ਗੁਜ਼ਾਰੀ। ਉਨ੍ਹਾਂ ਹਮੇਸ਼ਾ ਮਨੁੱਖਤਾ ਦੀ ਸੇਵਾ ਕੀਤੀ, ਉਹ ਤਿੰਨ ਵਾਰ ਨਗਰ ਕੌਂਸਲ ਫਿਲੌਰ ਦੇ ਕੌਂਸਲਰ ਚੁਣੇ ਗਏ ਅਤੇ ਸੈਕਟਰੀ ਰਹੇ।
ਉਨ੍ਹਾਂ ਸਾਰੀ ਜ਼ਿੰਦਗੀ ਬਿਨਾਂ ਕਿਸੇ ਭੇਦਭਾਵ ਤੋਂ ਸਮਾਜਿਕ ਵਰਤਾਰੇ ਵਿਚ ਵਿਚਰਦੇ ਹੋਏ ਲੋਕਾਂ ਦੀ ਸੇਵਾ ਕੀਤੀ। ਕਾਮਰੇਡ ਅਕਲਪੁਰੀ ਨੇ ਦੱਸਿਆ ਕਿ ਕਾਮਰੇਡ ਨੇ ਪੂਰੇ ਹੋਣ ਤੋਂ ਪਹਿਲਾਂ ਖ਼ੁਦ ਆਪਣੀ ਮਰਜ਼ੀ ਨਾਲ ਆਪਣੀ ਪਾਰਟੀ ਸੀ ਪੀ ਆਈ ਨੂੰ 11 ਹਜ਼ਾਰ ਰੁਪਏ, ਸੀ ਪੀ ਐੱਮ ਨੂੰ 5100 ਰੁਪਏ, 5100 ਰੁਪਏ ਅਦਾਰਾ ਨਵਾਂ ਜ਼ਮਾਨਾ, 1100 ਰੁਪਏ ਗੁਰਦੁਆਰਾ ਸਿੰਘ ਸਭਾ ਫਿਲੌਰ ਅਤੇ 1100 ਰੁਪਏ ਗੁਰਦੁਆਰਾ ਬੁੰਗਾ ਸਾਹਿਬ ਬਕਾਪੁਰ (ਫਿਲੌਰ) ਨੂੰ ਦਾਨ ਕੀਤੇ ਸਨ, ਜੋ ਅੱਜ ਸੰਬੰਧਤ ਸੰਸਥਾਵਾਂ ਨੂੰ ਭੇਜ ਦਿੱਤੇ ਗਏ ਹਨ। ਅਖ਼ੀਰ 'ਚ ਅਰਦਾਸ ਉਪਰੰਤ ਅਤੁੱਟ ਲੰਗਰ ਵਰਤਾਏ ਗਏ।

122 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper