Latest News
ਦਿਲਬਾਗ ਪਤੀਸੇ ਵਾਲਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ

Published on 01 Aug, 2020 11:04 AM.


ਜਲੰਧਰ : ਸ਼ਨੀਵਾਰ ਤੜਕੇ ਸਾਢੇ ਪੰਜ ਵਜੇ ਬਸਤੀ ਗੁਜਾਂ ਸਥਿਤ ਮਸ਼ਹੂਰ ਦਿਲਬਾਗ ਪਤੀਸੇ ਵਾਲਿਆਂ ਦੀ ਦੁਕਾਨ 'ਤੇ ਭਿਆਨਕ ਅੱਗ ਲੱਗ ਗਈ, ਜਿਸ ਨਾਲ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ। ਘਟਨਾ ਦੀ ਸੂਚਨਾ ਦੁਕਾਨ ਦੇ ਮਾਲਕ ਰਾਹੁਲ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੂੰ ਦਿੱਤੀ ਗਈ, ਜਿਨ੍ਹਾਂ ਦੀਆਂ ਕਈ ਗੱਡੀਆਂ ਨੇ ਕਾਫ਼ੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਰੱਖੜੀ ਦਾ ਸਮਾਂ ਹੋਣ ਕਾਰਨ ਇਸ ਵਾਰ ਲਾਕਡਾਊਨ 'ਚ ਹੋਏ ਨੁਕਸਾਨ ਦੀ ਭਰਪਾਈ ਦੀ ਕੁਝ ਆਸ ਸੀ, ਜਿਸ ਉੱਪਰ ਲੱਗੀ ਅੱਗ ਨੇ ਪਾਣੀ ਫੇਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਅਕਾਲੀ ਆਗੂ ਕਮਲਜੀਤ ਸਿੰਘ ਭਾਟੀਆ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਦਿਲਬਾਗ ਸਵੀਟ ਸ਼ਾਪ ਦੇ ਮਾਲਕ ਅਸ਼ੋਕ ਛਾਬੜਾ ਨੇ ਦੱਸਿਆ ਕਿ ਸਵੇਰੇ 5 ਵਜੇ ਉਨ੍ਹਾ ਨੂੰ ਫੋਨ ਆਇਆ ਕਿ ਉਨ੍ਹਾ ਦੀ ਦੁਕਾਨ 'ਚ ਅੱਗ ਲੱਗ ਗਈ ਹੈ। ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ 'ਚ ਲੱਗ ਗਏ। ਉਨ੍ਹਾ ਦੱਸਿਆ ਕਿ ਦੁਕਾਨ ਦੇ ਬਾਹਰ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਕਾਰਨ ਉਨ੍ਹਾ ਦੀ ਦੁਕਾਨ ਨੂੰ ਅੱਗ ਲੱਗੀ ਹੈ। ਦੁਕਾਨ 'ਚ ਲੱਗੀ ਅੱਗ ਨੂੰ ਵੇਖਣ ਪਹੁੰਚੇ ਸਾਬਕਾ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਇਹ 50 ਸਾਲ ਪੁਰਾਣੀ ਮਿਠਾਈ ਦੀ ਮਸ਼ਹੂਰ ਦੁਕਾਨ ਹੈ। ਉਨ੍ਹਾ ਕਿਹਾ ਕਿ ਸ਼ਾਰਟ-ਸਰਕਟ ਕਾਰਨ ਦੁਕਾਨ ਨੂੰ ਅੱਗ ਲੱਗੀ ਹੈ।

123 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper