Latest News
ਪੈਂਗੋਗ ਝੀਲ ਤੋਂ ਬਾਅਦ ਹੁਣ ਲਿਪੁਲੇਖ ਨੇੜੇ ਚੀਨੀ ਸੈਨਿਕ

Published on 01 Aug, 2020 11:05 AM.


ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲ ਲੱਦਾਖ ਨਾਲ ਲੱਗਦੀ ਐੱਲ ਏ ਸੀ 'ਤੇ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਤਣਾਅ ਜਾਰੀ ਹੈ। ਇਸ ਦੌਰਾਨ ਖ਼ਬਰ ਹੈ ਕਿ ਚੀਨ ਨੇ ਆਪਣੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐੱਲ ਏ) ਦੀ ਕੁਝ ਟੁਕੜੀਆਂ ਉਤਰਾਖੰਡ ਦੇ ਲਿਪੁਲੇਖ ਪਾਸ ਦੇ ਕਰੀਬ ਪਹੁੰਚਾ ਦਿੱਤੀਆਂ ਹਨ। ਇਹ ਲੱਦਾਖ ਸਥਿਤ ਲਾਈਨ ਆਫ਼ ਐਕਚੂਅਲ ਕੰਟਰੋਲ ਤੋਂ ਇਲਾਵਾ ਉਨ੍ਹਾਂ ਕੁਝ ਇਲਾਕਿਆਂ 'ਚ ਹੈ, ਜਿੱਥੇ ਚੀਨੀ ਫੌਜ ਦੀ ਵਧਦੀਆਂ ਗਤੀਵਿਧੀਆਂ ਦੇਖੀਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਫੌਜੀ ਅਫ਼ਸਰਾਂ ਨੇ ਹਾਲ ਹੀ 'ਚ ਚੀਨੀ ਟੁਕੜੀਆਂ ਨੂੰ ਲੱਦਾਖ ਤੋਂ ਇਲਾਵਾ ਐਲ ਏ ਸੀ ਦੇ ਹੋਰ ਇਲਾਕਿਆਂ 'ਚ ਵੀ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰਦੇ ਹੋਇਆ ਦੇਖਿਆ ਹੈ। ਖਾਸ ਕਰਕੇ ਅੰਦਰੂਨੀ ਇਲਾਕਿਆਂ 'ਚ ਉਹ ਆਪਣੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। ਇੱਕ ਚੋਟੀ ਦੇ ਫੌਜੀ ਕਮਾਂਡਰ ਮੁਤਾਬਕ ਚੀਨੀ ਫੌਜ ਨੇ ਐਲ ਏ ਸੀ ਦੇ ਪਾਰ ਲਿਪੁਲੇਖ ਪਾਸ, ਉਤਰੀ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਤੇ ਫੌਜ ਇਕੱਠੀ ਕੀਤੀ ਹੈ। ਜ਼ਿਕਰਯੋਗ ਹੈ ਕਿ ਲਿਪੁਲੇਖ ਪਾਸ ਹਾਲ ਹੀ 'ਚ ਚਰਚਾ 'ਚ ਆਇਆ ਸੀ। ਅਸਲ 'ਚ ਲਿਪੁਲੇਖ ਪਾਸ ਦਾ ਹੀ ਰਸਤਾ ਮਾਨਸਰੋਵਰ ਯਾਤਰਾ ਦੇ ਮਾਰਗ 'ਚ ਆਉਂਦਾ ਹੈ। ਨੇਪਾਲ ਨੇ ਭਾਰਤ ਵੱਲੋਂ ਹਿਮਾਚਲ 'ਚ ਮੌਜੂਦ ਇਸ ਪਾਸ 'ਤੇ ਬਣੀ 80 ਕਿਲੋਮੀਟਰ ਸੜਕ ਦੇ ਖਿਲਾਫ਼ ਵਿਰੋਧ ਦਰਜ ਕਰਾਇਆ ਸੀ। ਲਿਪੁਲੇਖ ਪਾਸ ਨੂੰ ਭਾਰਤ ਅਤੇ ਚੀਨ ਨਾਲ ਲੱਗੀ ਅੱੈਲ ਏ ਸੀ 'ਤੇ ਲੋਕ ਜੂਨ ਤੋਂ ਅਕਤੂਬਰ ਵਿਚਾਲੇ ਸਾਲਾਨਾ ਵਪਾਰ ਲਈ ਇਸਤੇਮਾਲ ਕਰਦੇ ਹਨ। ਨੇਪਾਲ ਨੇ ਹਾਲ ਹੀ 'ਚ ਕਾਲਾਪਾਣੀ ਦੇ ਨਾਲ ਲਿਪੁਲੇਖ ਦੇ ਇਲਾਕੇ ਨੂੰ ਆਪਣੇ ਨਕਸ਼ੇ 'ਚ ਸ਼ਾਮਲ ਕਰ ਲਿਆ ਸੀ। ਇਹ ਜਗ੍ਹਾ ਭਾਰਤ, ਚੀਨ ਅਤੇ ਨੇਪਾਲ ਦੇ ਵਿਚਾਲੇ ਸਥਿਤ ਟਰਾਈ ਜੰਕਸ਼ਨ ਦਾ ਹਿੱਸਾ ਹੈ।

342 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper