Latest News
ਰਾਜ ਸਭਾ ਮੈਂਬਰ ਅਮਰ ਸਿੰਘ ਨਹੀਂ ਰਹੇ

Published on 01 Aug, 2020 11:07 AM.


ਨਵੀਂ ਦਿੱਲੀ : ਰਾਜ ਸਭਾ ਮੈਂਬਰ ਅਤੇ ਸਮਾਜਵਾਦੀ ਪਾਰਟੀ (ਐੱਸ ਪੀ) ਦੇ ਸਾਬਕਾ ਨੇਤਾ ਅਮਰ ਸਿੰਘ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਹ 64 ਸਾਲ ਦੇ ਸਨ। ਉਨ੍ਹਾ ਦਾ ਪਿਛਲੇ 6 ਮਹੀਨਿਆਂ ਤੋਂ ਸਿੰਗਾਪੁਰ ਵਿਚ ਇਲਾਜ ਚੱਲ ਰਿਹਾ ਸੀ। ਅਮਰ ਸਿੰਘ ਦਾ ਗੁਰਦਾ ਬਦਲਿਆ ਗਿਆ ਸੀ। ਦੇਹਾਂਤ ਤੋਂ 2 ਘੰਟੇ ਪਹਿਲਾਂ ਹੀ ਉਨ੍ਹਾ ਆਖਰੀ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾ ਈਦ ਦੀ ਮੁਬਾਰਕਬਾਦ ਦਿੱਤੀ ਸੀ।ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਕਦਾਵਰ ਨੇਤਾਵਾਂ 'ਚ ਗਿਣੇ ਜਾਣ ਵਾਲੇ ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਮੁਖੀ ਰਹੇ ਮੁਲਾਇਮ ਸਿੰਘ ਯਾਦਵ ਦੇ ਕਰੀਬੀਆਂ 'ਚ ਸ਼ਾਮਲ ਸਨ।ਮੁਲਾਇਮ ਸਿੰਘ ਯਾਦਵ ਤੋਂ ਇਲਾਵਾ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਪਰਵਾਰ ਨਾਲ ਵੀ ਅਮਰ ਸਿੰਘ ਦੇ ਬੇਹੱਦ ਕਰੀਬੀ ਰਿਸ਼ਤੇ ਰਹੇ ਹਨ, ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਇਨ੍ਹਾਂ ਰਿਸ਼ਤਿਆਂ 'ਚ ਖਟਾਸ ਜ਼ਰੂਰ ਆਈ ਸੀ। ਇਸ ਸਾਲ ਫਰਵਰੀ ਮਹੀਨੇ 'ਚ ਅਮਰ ਸਿੰਘ ਨੇ ਇਕ ਵੀਡੀਓ ਜਾਰੀ ਕਰ ਕੇ ਅਮਿਤਾਭ ਬੱਚਨ ਤੋਂ ਮੁਆਫ਼ੀ ਵੀ ਮੰਗੀ ਸੀ। ਅਮਰ ਸਿੰਘ ਮੌਜੂਦਾ ਸਮੇਂ 'ਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਸਨ। 5 ਜੁਲਾਈ 2016 ਨੂੰ ਉਨ੍ਹਾ ਨੂੰ ਉੱਪਰਲੇ ਸਦਨ ਲਈ ਚੁਣਿਆ ਗਿਆ ਸੀ. ਸਮਾਜਵਾਦੀ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾ ਦੀ ਸਰਗਰਮੀ ਘੱਟ ਹੋ ਗਈ ਸੀ, ਹਾਲਾਂਕਿ ਬਿਮਾਰ ਹੋਣ ਤੋਂ ਪਹਿਲਾਂ ਉਨ੍ਹਾ ਦੀ ਨੇੜਤਾ ਭਾਜਪਾ ਨਾਲ ਵੱਧ ਰਹੀ ਸੀ। ਉਨ੍ਹਾ ਸਿਆਸੀ ਸਫ਼ਰ ਦੀ ਸ਼ੁਰੂਆਤ 1996 'ਚ ਰਾਜ ਸਭਾ ਦਾ ਮੈਂਬਰ ਬਣ ਕੇ ਕੀਤੀ ਸੀ।

128 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper