Latest News
ਕਰੇਨ ਡਿੱਗਣ ਨਾਲ 11 ਦੀ ਮੌਤ

Published on 01 Aug, 2020 11:08 AM.


ਵਿਸ਼ਾਖਾਪਟਨਮ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਹਿੰਦੁਸਤਾਨ ਸ਼ਿਪਯਾਰਡ 'ਚ ਕਰੇਨ ਹਾਦਸੇ 'ਚ 11 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ।ਵਿਸ਼ਾਖਾਪਟਨਮ ਜ਼ਿਲ੍ਹਾ ਕੁਲੈਕਟਰ ਵਿਨੇ ਚੰਦ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ 'ਚ ਦਿਖਾਈ ਦੇ ਰਿਹਾ ਹੈ ਕਿ ਸ਼ਿਪਯਾਰਡ 'ਚ ਲੱਗੀ ਕਰੇਨ ਅਚਾਨਕ ਹੇਠਾਂ ਡਿੱਗ ਜਾਂਦੀ ਹੈ। ਮੰਤਰੀ ਅਵੰਤੀ ਸ੍ਰੀਨਿਵਾਸ ਨੇ ਅਧਿਕਾਰੀਆਂ ਨੂੰ ਉਚਿਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ। ਹਾਦਸੇ ਦੇ ਸਮੇਂ ਕਰੇਨ ਤੋਂ ਲੋਡਿੰਗ ਦਾ ਟ੍ਰਾਇਲ ਕੀਤਾ ਜਾ ਰਿਹਾ ਸੀ।

271 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper