Latest News
ਸੰਸਦ ਦਾ ਬੱਜਟ ਸੈਸ਼ਨ ਅੱਜ ਤੋਂ
ਮੋਦੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਬੱਜਟ ਸੈਸ਼ਨ ਦੀ ਸ਼ੁਰੂਆਤ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਵੱਲੋਂ ਅਸਮਾਨ ਛੂੰਹਦੀ ਮਹਿੰਗਾਈ, ਬੱਜਟ ਤੋਂ ਪਹਿਲਾਂ ਕਿਰਾਏ ਅਤੇ ਮਾਲ ਭਾੜੇ \'ਚ ਵਾਧੇ ਅਤੇ ਇਰਾਕ \'ਚ ਫਸੇ ਭਾਰਤੀਆਂ ਦੇ ਮੁੱਦੇ \'ਤੇ ਸਰਕਾਰ ਨੂੰ ਘੇਰਨ ਨੂੰ ਤਿਆਰੀ ਕੀਤੀ ਗਈ ਹੈ।\r\nਮੁੱਖ ਵਿਰੋਧੀ ਪਾਰਟੀ ਕਾਂਗਰਸ ਲੋਕ ਸਭਾ \'ਚ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਨਾ ਮਿਲਣ ਕਾਰਨ ਨਰਾਜ਼ ਹੈ ਅਤੇ ਸੰਭਾਵਨਾ ਹੈ ਕਿ ਪਾਰਟੀ ਵੱਲੋਂ ਇਹ ਮੁੱਦਾ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਬੱਜਟ ਸੈਸ਼ਨ \'ਚ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਪਾਰਟੀ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਪਾਰਟੀ ਹੋਣ ਨਾਤੇ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਪ੍ਰਾਪਤ ਕਰਨਾ ਉਸ ਦਾ ਅਧਿਕਾਰ ਹੈ ਅਤੇ ਇਸ ਲਈ ਉਸ ਨੇ ਸਾਰੇ ਬਦਲ ਖੁੱਲ੍ਹੇ ਰੱਖੇ ਹਨ। ਕਾਂਗਰਸ ਨੇ ਮਹਿੰਗਾਈ ਦੇ ਮੁੱਦੇ \'ਤੇ ਸਰਕਾਰ ਨੂੰ ਘੇਰਨ ਦਾ ਮਨ ਬਣਾਇਆ ਹੈ। ਉਸ ਦਾ ਕਹਿਣਾ ਹੈ ਕਿ ਵਿਰੋਧੀ ਧਿਰ \'ਚ ਰਹਿੰਦਿਆਂ ਬੱਜਟ ਤੋਂ ਪਹਿਲਾਂ ਰੇਲ ਕਿਰਾਏ ਅਤੇ ਮਾਲ ਭਾੜੇ \'ਚ ਵਾਧੇ ਦਾ ਵਿਰੋਧ ਕਰਨ ਵਾਲੀ ਭਾਜਪਾ ਸੱਤਾ \'ਚ ਆਉਂਦਿਆਂ ਹੀ ਬਦਲ ਗਈ। ਤ੍ਰਿਣਮੂਲ ਕਾਂਗਰਸ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ \'ਚ ਹੈ। ਪਾਰਟੀ ਮਹਿੰਗਾਈ, ਰੇਲ ਕਿਰਾਏ ਅਤੇ ਮਾਲ ਭਾੜੇ \'ਚ ਵਾਧੇ ਅਤੇ ਰਸੋਈ ਗੈਸ ਦੀ ਕੀਮਤ ਵਧਾਏ ਜਾਣ ਦਾ ਵਿਰੋਧ ਕਰ ਰਹੀ ਹੈ। ਪਾਰਟੀ ਨੇ ਕਿਹਾ ਕਿ ਉਹ ਇਹ ਮੁੱਦੇ ਸੰਸਦ \'ਚ ਉਠਾਏਗੀ। ਪਾਰਟੀ ਕੇਂਦਰ ਸਰਕਾਰ \'ਤੇ ਸੂਬਿਆਂ ਦੇ ਹਿੱਤਾਂ \'ਤੇ ਕਬਜ਼ਾ ਕਰਨ ਦਾ ਦੋਸ਼ ਵੀ ਲਾ ਰਹੀ ਹੈ ਅਤੇ ਉਸ ਨੇ ਇਹ ਮੁੱਦਾ ਵੀ ਸੰਸਦ \'ਚ ਉਠਾਉਣ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਸਰਕਾਰ ਵੱਲੋਂ ਖੁਰਾਕ ਮੰਤਰੀਆਂ ਦੇ ਸੰਮੇਲਨ \'ਚ ਰੱਖੇ ਗਏ ਏਜੰਡੇ ਦੀ ਵੀ ਤਿੱਖੀ ਨੁਕਤਾਚੀਨੀ ਕੀਤੀ ਹੈ ਅਤੇ ਕਿਹਾ ਕਿ ਮੋਦੀ ਸਰਕਾਰ ਮਹਿੰਗਾਈ \'ਚ ਵਾਧੇ ਲਈ ਮਨਰੇਗਾ ਵਰਗੀਆਂ ਲੋਕ ਭਲਾਈ ਦੀਆਂ ਯੋਜਨਾਵਾਂ, ਵਧਦੀ ਪ੍ਰਤੀ ਜੀਅ ਆਮਦਨ, ਲੋਕਾਂ ਦੇ ਬੇਹਤਰ ਖਾਣਪਾਨ ਅਤੇ ਅਬਾਦੀ \'ਚ ਵਾਧੇ ਨੂੰ ਕਾਰਨ ਮੰਨਦੀ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ ਮਨਰੇਗਾ ਨੂੰ ਖ਼ਤਮ ਕਰਨ ਵੱਲ ਵਧ ਰਹੀ ਹੈ ਅਤੇ ਪਾਰਟੀ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਮਹਿੰਗਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਦੇਸ਼ ਦੇ ਕੁਝ ਹਿੱਸਿਆਂ \'ਚ ਪ੍ਰਦਰਸ਼ਨ ਕੀਤੇ ਹਨ ਅਤੇ ਉਹ ਵੀ ਇਸ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰੇਗੀ। ਪਾਰਟੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਿਹੜੇ ਵਾਅਦਿਆਂ ਦੇ ਸਹਾਰੇ ਸੱਤਾ \'ਚ ਆਈ, ਉਨ੍ਹਾਂ ਵਾਅਦਿਆਂ ਨੂੰ ਮੋਦੀ ਸਰਕਾਰ ਪੂਰਾ ਨਹੀਂ ਕਰ ਰਹੀ। ਵੱਖ-ਵੱਖ ਪਾਰਟੀਆਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਕੁਝ ਹਿੱਸਿਆਂ \'ਚ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਮੁੱਦਾ ਵੀ ਸੰਸਦ \'ਚ ਉਠੇਗਾ। ਉਧਰ ਸਰਕਾਰ ਨੇ ਕਿਹਾ ਕਿ ਉਹ ਨਿਯਮਾਂ ਤਹਿਤ ਕਿਸੇ ਵੀ ਮੁੱਦੇ \'ਤੇ ਬਹਿਸ ਕਰਾਉਣ ਲਈ ਤਿਆਰ ਹੈ, ਪਰ ਲੱਗਦਾ ਹੈ ਕਿ ਉਹ ਮਹਿੰਗਾਈ ਅਤੇ ਰੇਲ ਕਿਰਾਏ ਤੇ ਮਾਲ ਭਾੜੇ \'ਚ ਵਾਧੇ ਦੇ ਮੁੱਦਿਆਂ \'ਤੇ ਬੱਜਟ ਤਜਵੀਜ਼ਾਂ ਦੇ ਨਾਲ ਹੀ ਬਹਿਸ ਕਰਾਉਣਾ ਚਾਹੁੰਦੀ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਬੇਹਤਰ ਹੋਵੇਗਾ, ਪਰ ਲੱਗਦਾ ਹੈ ਕਿ ਵਿਰੋਧੀ ਧਿਰ ਇਸ ਲਈ ਤਿਆਰ ਨਹੀਂ ਹੋਵੇਗੀ।

266 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper