Latest News
ਯੂ ਪੀ ਦੀ ਮੰਤਰੀ ਦੀ ਕੋਰੋਨਾ ਨਾਲ ਮੌਤ

Published on 02 Aug, 2020 10:45 AM.


ਲਖਨਊ : ਯੂ ਪੀ ਦੀ ਕੈਬਨਿਟ ਮੰਤਰੀ ਕਮਲ ਰਾਣੀ ਵਰੁਣ (62) ਦੀ ਕੋਰੋਨਾ ਕਰਕੇ ਐਤਵਾਰ ਮੌਤ ਹੋ ਗਈ। ਟੈਕਨੀਕਲ ਸਿੱਖਿਆ ਮੰਤਰੀ ਨੂੰ 18 ਜੁਲਾਈ ਨੂੰ ਟੈੱਸਟ ਪਾਜ਼ੀਟਿਵ ਆਉਣ 'ਤੇ ਪਹਿਲਾਂ ਸ਼ਿਆਮਾ ਪ੍ਰਸਾਦ ਮੁਖਰਜੀ ਹਸਪਤਾਲ ਤੇ ਫਿਰ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ ਦਾਖਲ ਕਰਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਉਨ੍ਹਾ ਨੂੰ ਸ਼ੂਗਰ ਤੇ ਬੀ ਪੀ ਦੀ ਸਮੱਸਿਆ ਵੀ ਸੀ। ਉਨ੍ਹਾ ਨੂੰ ਇਕ ਅਗਸਤ ਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ, ਪਰ ਹਾਲਤ ਵਿਚ ਸੁਧਾਰ ਨਹੀਂ ਹੋਇਆ ਤੇ 2 ਅਗਸਤ ਸਵੇਰੇ ਸਾਢੇ 9 ਵਜੇ ਉਨ੍ਹਾ ਦਮ ਤੋੜ ਦਿੱਤਾ। ਕਾਨਪੁਰ ਦੇ ਗੌਤਮਪੁਰ ਹਲਕੇ ਤੋਂ ਵਿਧਾਇਕ ਕਮਲ ਰਾਣੀ ਲੋਕ ਸਭਾ ਦੀ ਦੋ ਵਾਰ ਮੈਂਬਰ ਰਹਿ ਚੁੱਕੀ ਹੈ।

195 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper