Latest News
ਝਨਾਂ 'ਤੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਅਗਲੇ ਸਾਲ ਹੋਵੇਗਾ ਮੁਕੰਮਲ

Published on 02 Aug, 2020 10:46 AM.


ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿਚ ਝਨਾਂ ਦਰਿਆ ਉੱਤੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਅਗਲੇ ਸਾਲ ਬਣ ਜਾਏਗਾ। ਇਸ ਤੋਂ ਬਾਅਦ ਦਸੰਬਰ 2022 ਵਿਚ ਬਾਕੀ ਦੇਸ਼ ਦਾ ਵਾਦੀ ਨਾਲ ਰੇਲ ਸੰਪਰਕ ਹੋ ਜਾਵੇਗਾ। ਪੁਲ 359 ਮੀਟਰ ਉੱਚਾ ਹੈ। ਦਿੱਲੀ ਦੇ ਕੁਤਬ ਮੀਨਾਰ ਦੀ ਉਚਾਈ 72 ਮੀਟਰ ਤੇ ਪੈਰਿਸ ਦੇ ਐਫਿਲ ਟਾਵਰ ਦੀ 324 ਮੀਟਰ ਹੈ। ਊਧਮਪੁਰ-ਕਟੜਾ (25 ਕਿਲੋਮੀਟਰ) ਸੈਕਸ਼ਨ, ਬਨੀਹਾਲ-ਕਾਜ਼ੀਕੁੰਡ (18 ਕਿਲੋਮੀਟਰ) ਸੈਕਸ਼ਨ ਤੇ ਕਾਜ਼ੀਕੁੰਡ-ਬਾਰਾਮੂਲਾ (118 ਕਿਲੋਮੀਟਰ) ਸੈਕਸ਼ਨ 'ਤੇ ਪਹਿਲਾਂ ਹੀ ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ। ਆਖਰੀ ਕਟੜਾ-ਬਨੀਹਾਲ (111 ਕਿਲੋਮੀਟਰ) ਸੈਕਸ਼ਨ ਦਾ ਕੰਮ ਚੱਲ ਰਿਹਾ ਹੈ, ਜਿਹੜਾ ਦਸੰਬਰ 2022 ਤੱਕ ਮੁਕੰਮਲ ਕਰਨ ਦਾ ਟੀਚਾ ਹੈ।
ਇਸ ਸੈਕਸ਼ਨ ਵਿਚ 174 ਕਿਲੋਮੀਟਰ ਗੱਡੀ ਸੁਰੰਗਾਂ ਵਿਚੋਂ ਲੰਘਣੀ ਹੈ ਅਤੇ 126 ਕਿਲੋਮੀਟਰ ਸੁਰੰਗਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ।

195 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper