Latest News
ਸ਼ਾਹ ਨੂੰ ਵੀ ਕੋਰੋਨਾ ਦੀ ਲਾਗ

Published on 02 Aug, 2020 10:50 AM.


ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਕੋਰੋਨਾ ਪਾਜ਼ੀਟਿਵ ਨਿਕਲ ਆਏ। ਇਸ ਦੀ ਜਾਣਕਾਰੀ ਖੁਦ ਟਵੀਟ ਕਰਕੇ ਦਿੰਦਿਆਂ ਉਨ੍ਹਾ ਕਿਹਾ, 'ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿਸਣ 'ਤੇ ਮੈਂ ਟੈੱਸਟ ਕਰਵਾਇਆ ਅਤੇ ਰਿਪੋਰਟ ਪਾਜ਼ੀਟਿਵ ਆਈ ਹੈ। ਮੇਰੀ ਤਬੀਅਤ ਠੀਕ ਹੈ, ਪਰ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ ਵਿਚ ਭਰਤੀ ਹੋ ਰਿਹਾ ਹਾਂ। ਮੇਰੀ ਬੇਨਤੀ ਹੈ ਕਿ ਤੁਹਾਡੇ ਵਿਚੋਂ ਜਿਹੜੇ ਵੀ ਲੋਕ ਪਿਛਲੇ ਕੁਝ ਦਿਨਾਂ ਵਿਚ ਮੇਰੇ ਸੰਪਰਕ ਵਿਚ ਆਏ ਹਨ, ਕ੍ਰਿਪਾ ਕਰਕੇ ਖੁਦ ਨੂੰ ਆਈਸੋਲੇਟ ਕਰਕੇ ਆਪਣੀ ਜਾਂਚ ਕਰਵਾਉਣ।' 24 ਜੁਲਾਈ ਨੂੰ ਮਨੀਪੁਰ ਤੋਂ ਰਾਜ ਸਭਾ ਲਈ ਚੁਣੇ ਗਏ ਭਾਜਪਾ ਮੈਂਬਰ ਉਨ੍ਹਾ ਨੂੰ ਮਿਲੇ ਸਨ। 21 ਜੁਲਾਈ ਨੂੰ ਸ਼ਾਹ ਭਗਵਾਨ ਲਾਲ ਸਾਹਨੀ ਦੀ ਅਗਵਾਈ ਵਾਲੇ ਨੈਸ਼ਨਲ ਬੈਕਵਰਡ ਕਲਾਸਿਜ਼ ਕਮਿਸ਼ਨ ਦੇ ਵਫਦ ਨੂੰ ਮਿਲੇ ਸਨ। ਮਈ ਵਿਚ ਵੀ ਸ਼ਾਹ ਦੀ ਸਿਹਤ ਬਾਰੇ ਚਰਚਾ ਚੱਲੀ ਸੀ ਤੇ ਉਨ੍ਹਾ ਟਵੀਟ ਕਰਕੇ ਇਸ ਨੂੰ ਅਫਵਾਹ ਦੱਸਿਆ ਸੀ। ਇਸੇ ਦੌਰਾਨ ਤਾਮਿਲਨਾਡੂ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ ਤੇ ਉਨ੍ਹਾ ਨੂੰ ਰਾਜ ਭਵਨ ਵਿਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 54735 ਕੇਸਾਂ ਨਾਲ ਕੋਰੋਨਾ ਕੇਸਾਂ ਦੀ ਗਿਣਤੀ 17 ਲੱਖ 50 ਹਜ਼ਾਰ 723 ਹੋ ਗਈ, ਜਦਕਿ 853 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 37,364 ਤੱਕ ਪੁੱਜ ਗਈ। ਮੰਤਰਾਲੇ ਮੁਤਾਬਕ 11 ਲੱਖ 45 ਹਜ਼ਾਰ 629 ਠੀਕ ਹੋ ਚੁੱਕੇ ਹਨ। ਇਸ ਵੇਲੇ 5 ਲੱਖ 67 ਹਜ਼ਾਰ 730 ਦਾ ਇਲਾਜ ਚੱਲ ਰਿਹਾ ਹੈ। ਕਹਿਣ ਦਾ ਮਤਲਬ 65.44 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ।

298 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper