Latest News
ਹੈਲੀਕਾਪਟਰ ਘੁਟਾਲਾ; ਵਾਜਪਾਈ ਸਰਕਾਰ ਤੱਕ ਪੁੱਜੇਗਾ ਜਾਂਚ ਦਾ ਸੇਕ
ਤਕਰੀਬਨ 3600 ਕਰੋੜ ਰੁਪਏ ਦੇ ਅਗਸਤਾ ਵੇਸਟਲੈਂਡ ਵੀ ਵੀ ਆਈ ਪੀ ਹੈਲੀਕਾਪਟਰ ਸੌਦੇ ਬਾਰੇ ਦੋ ਸਾਬਕਾ ਰਾਜਪਾਲਾਂ ਐੱਮ ਕੇ ਨਰਾਇਣਨ ਅਤੇ ਭਰਤਵੀਰ ਵਾਂਚੂ ਤੋਂ ਪੁੱਛਗਿੱਛ ਮਗਰੋਂ ਇਸ ਮਾਮਲੇ \'ਚ ਸੀ ਬੀ ਆਈ ਜਾਂਚ ਦਾ ਸੇਕ ਪਿਛਲੀ ਐੱਨ ਡੀ ਏ ਸਰਕਾਰ ਤੱਕ ਪੁੱਜ ਸਕਦਾ ਹੈ। ਦੋਵਾਂ ਨੇ ਸੀ ਬੀ ਆਈ ਨੂੰ ਦੱਸਿਆ ਕਿ ਹੈਲੀਕਾਪਟਰ ਦੀ ਉਡਾਣ ਦੀ ਉਚਾਈ \'ਚ ਕਮੀ ਕਰਨ ਦਾ ਫ਼ੈਸਲਾ ਸਿਧਾਂਤਕ ਤੌਰ \'ਤੇ 2003 \'ਚ ਲਿਆ ਗਿਆ ਸੀ, ਜਦੋਂ ਕੇਂਦਰ \'ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ \'ਚ ਅੱੈਨ ਡੀ ਏ ਸਰਕਾਰ ਸੀ। ਸੂਤਰਾਂ ਅਨੁਸਾਰ ਆਪਣਾ ਬਿਆਨ ਦਿੰਦਿਆਂ ਵਾਂਚੂ ਨੇ ਸੀ ਬੀ ਆਈ ਨੂੰ 2003 \'ਚ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬਾਰੇ ਦੱਸਿਆ, ਜਿਸ \'ਚ ਇਸ ਬਾਰੇ ਸਿਧਾਂਤਕ ਤੌਰ \'ਤੇ ਫ਼ੈਸਲਾ ਲਿਆ ਗਿਆ ਸੀ। ਵਾਂਚੂ ਦੇ ਬਿਆਨ ਦਾ ਵੇਰਵਾ ਦਿੰਦਿਆਂ ਸੂਤਰਾਂ ਨੇ ਦੱਸਿਆ ਕਿ ਇਸ ਮਗਰੋਂ ਨਵੰਬਰ ਅਤੇ ਦਸੰਬਰ 2003 \'ਚ ਹਵਾਈ ਫ਼ੌਜ ਹੈੱਡਕੁਆਰਟਰ ਅਤੇ ਰੱਖਿਆ ਮੰਤਰਾਲੇ ਨੂੰ ਪੱਤਰ ਲਿਖ ਕੇ ਕਿਹਾ ਗਿਆ ਕਿ ਵੀ ਵੀ ਆਈ ਪੀ ਹੈਲੀਕਾਪਟਰਾਂ ਦੀ ਖ਼ਰੀਦ \'ਤੇ ਮੁੜ ਤੋਂ ਵਿਚਾਰ ਕਰ ਕੇ ਮੁਕਾਬਲੇਬਾਜ਼ੀ ਨੂੰ ਬੜ੍ਹਾਵਾ ਦਿੱਤਾ ਜਾਵੇ।\r\nਪਹਿਲੀ ਵਾਰ ਸੀ ਬੀ ਆਈ ਨੇ ਰਾਜਪਾਲਾਂ ਤੋਂ ਅਹੁਦੇ \'ਤੇ ਹੁੰਦਿਆਂ ਪੁੱਛਗਿੱਛ ਕੀਤੀ ਹੈ। ਉਹ 1 ਮਾਰਚ 2005 ਨੂੰ ਹੋਈ ਮੀਟਿੰਗ \'ਚ ਸ਼ਾਮਲ ਸਨ, ਜਿਸ \'ਚ ਹੈਡੀਕਾਪਟਰ ਦੀ ਉਡਾਣ ਉਚਾਈ ਅਰਥਾਤ ਸਰਵਿਸ ਸੀਲਿੰਗ 6 ਹਜ਼ਾਰ ਮੀਟਰ ਤੋਂ ਘਟਾ ਕੇ 4500 ਮੀਟਰ ਕਰਨ ਦਾ ਫ਼ੈਸਲਾ ਕੀਤਾ ਗਿਆ। ਐੱਸ ਪੀ ਜੀ ਦੇ ਸਾਬਕਾ ਮੁਖੀ ਰਹੇ ਵਾਂਚੂ ਨੇ 4 ਜੁਲਾਈ ਨੂੰ ਗੋਆ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਤਾ ਚੱਲਿਆ ਹੈ ਕਿ ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੇ ਉਨ੍ਹਾ ਨੂੰ ਫ਼ੋਨ ਕਰਕੇ ਅਸਤੀਫ਼ੇ ਬਾਰੇ ਸਰਕਾਰ ਦੀ ਇੱਛਾ ਤੋਂ ਜਾਣੂ ਕਰਵਾਇਆ, ਜਿਸ ਮਗਰੋਂ ਵਾਂਚੂ ਨੇ ਅਸਤੀਫ਼ਾ ਦੇ ਦਿੱਤਾ।\r\nਸੂਤਰਾਂ ਅਨੁਸਾਰ ਤਿੰਨ ਘੰਟੇ ਤੱਕ ਚੱਲੀ ਪੁੱਛਗਿੱਛ ਦੌਰਾਨ ਵਾਂਚੂ ਨੇ ਦੱਸਿਆ ਕਿ ਐੱਨ ਡੀ ਏ ਦੀ ਪਿਛਲੀ ਸਰਕਾਰ ਵੇਲੇ ਕੌਮੀ ਸੁਰੱਖਿਆ ਸਲਾਹਕਾਰ ਬ੍ਰਜੇਸ਼ ਮਿਸ਼ਰਾ ਨੇ 2003 \'ਚ ਹੈਲੀਕਾਪਟਰ ਉਡਾਣ ਦੀ ਉਚਾਈ ਘਟਾਉਣ ਦੀ ਵਕਾਲਤ ਕੀਤੀ ਸੀ। ਉਨ੍ਹਾ ਸੀ ਬੀ ਆਈ ਨੂੰ ਦੱਸਿਆ ਕਿ ਮੁਕਾਬਲੇਬਾਜ਼ੀ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ 1970 ਦੇ ਦਹਾਕੇ \'ਚ ਵੀ ਵੀ ਆਈ ਪੀ ਹੈਲੀਕਾਪਟਰਾਂ ਦੀ ਖ਼ਰੀਦ ਲਈ ਬਣਾਏ ਗਏ ਨਿਯਮਾਂ \'ਚ ਬਦਲਾਅ ਬਾਰੇ ਵੀ ਸਿਧਾਂਤਕ ਤੌਰ \'ਤੇ ਫ਼ੈਸਲਾ ਲਿਆ ਗਿਆ।

254 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper