Latest News
ਕੋਰੋਨਾ ਖਿਲਾਫ ਲੜਾਈ 'ਚ ਪੰਜਾਬ ਦਾ ਰਿਕਾਰਡ ਬਿਹਤਰ

Published on 04 Aug, 2020 10:29 AM.


ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਖਿਲਾਫ ਲੜਾਈ ਵਿਚ ਪੰਜਾਬ ਦਾ ਰਿਕਾਰਡ ਬਿਹਤਰ ਹੈ।
ਜਿਥੇ ਕੌਮੀ ਔਸਤ 100 ਪਿੱਛੇ 8.89 ਫੀਸਦੀ ਮਰੀਜ਼ ਨਿਕਲਣ ਦੀ ਹੈ, ਉਥੇ ਪੰਜਾਬ ਦੀ 3.1 ਫੀਸਦੀ ਹੈ। ਸਿਰਫ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਤੇ ਯੂ ਪੀ 'ਚ ਦਰ 5 ਫੀਸਦੀ ਤੋਂ ਘੱਟ ਰਹੀ ਹੈ, ਜਦਕਿ 28 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਇਸ ਤੋਂ ਵੱਧ ਰਹੀ ਹੈ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਕੋਰੋਨਾ ਨਾਲ ਕਿਵੇਂ ਲੜ ਰਿਹਾ ਹੈ। ਸੰਸਾਰ ਸਿਹਤ ਜਥੇਬੰਦੀ ਨੇ ਕਿਹਾ ਹੈ ਕਿ ਹਰ ਦੇਸ਼ ਤੇ ਖਿੱਤੇ ਨੂੰ ਰੋਜ਼ਾਨਾ 10 ਲੱਖ ਲੋਕਾਂ ਪਿੱਛੇ 140 ਟੈੱਸਟ ਕਰਨੇ ਚਾਹੀਦੇ ਹਨ ਤੇ ਇਹ ਉਦੋਂ ਤੱਕ ਜਾਰੀ ਰੱਖਣੇ ਚਾਹੀਦੇ ਹਨ, ਜਦ ਤਕ ਲਾਗ ਦੀ ਦਰ 10 ਫੀਸਦੀ ਤੇ ਓੜਕ 5 ਫੀਸਦੀ ਤੋਂ ਘੱਟ ਨਹੀਂ ਹੋ ਜਾਂਦੀ। ਭਾਰਤ ਪ੍ਰਤੀ 10 ਲੱਖ ਪਿੱਛੇ 15119 ਟੈੱਸਟ ਕਰ ਰਿਹਾ ਹੈ, ਜਦਕਿ ਪੰਜਾਬ 20221 ਕਰ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ 52050 ਹੋਰ ਕੇਸਾਂ ਨਾਲ ਕੋਰੋਨਾ ਦੇ ਕੁਲ ਕੇਸ 18 ਲੱਖ 55 ਹਜ਼ਾਰ 745 ਹੋ ਗਏ ਹਨ, ਹਾਲਾਂਕਿ ਇਨ੍ਹਾਂ ਵਿਚੋਂ 12 ਲੱਖ 30 ਹਜ਼ਾਰ 509 ਠੀਕ ਹੋ ਚੁੱਕੇ ਹਨ।
803 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 38 ਹਜ਼ਾਰ 938 ਤੱਕ ਪੁੱਜ ਗਈ ਹੈ। ਠੀਕ ਹੋਣ ਵਾਲਿਆਂ ਦਾ ਰੇਟ 66.31 ਤੱਕ ਵਧ ਗਿਆ ਹੈ ਤੇ ਮਰਨ ਵਾਲਿਆਂ ਦੀ ਦਰ ਹੋਰ ਘਟ ਕੇ 2.1 ਫੀਸਦੀ ਹੋ ਗਈ ਹੈ।

129 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper