Latest News
ਸਿਵਲ ਸੇਵਾ ਪ੍ਰੀਖਿਆ 'ਚ ਹਰਿਆਣਾ ਦਾ ਪ੍ਰਦੀਪ ਸਿੰਘ ਅੱਵਲ

Published on 04 Aug, 2020 10:32 AM.

ਨਵੀਂ ਦਿੱਲੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐੱਸ ਸੀ) ਵੱਲੋਂ ਸਿਵਲ ਸੇਵਾ 2019 ਦੇ ਇਮਤਿਹਾਨ ਦਾ ਨਤੀਜਾ ਮੰਗਲਵਾਰ ਐਲਾਨ ਦਿੱਤਾ। ਆਈ ਏ ਐੱਸ, ਆਈ ਪੀ ਐੱਸ ਤੇ ਆਈ ਐੱਫ ਐੱਸ ਸਮੇਤ ਵੱਖ-ਵੱਖ ਸੇਵਾਵਾਂ ਲਈ 829 ਉਮੀਦਵਾਰ ਕਾਮਯਾਬ ਹੋਏ ਹਨ। ਹਰਿਆਣਾ ਦੇ ਪ੍ਰਦੀਪ ਸਿੰਘ ਨੇ ਟਾਪ ਕੀਤਾ ਹੈ। ਦੂਜਾ ਤੇ ਤੀਜਾ ਸਥਾਨ ਜਤਿਨ ਕਿਸ਼ੋਰ ਤੇ ਪ੍ਰਤਿਭਾ ਵਰਮਾ ਨੇ ਹਾਸਲ ਕੀਤਾ ਹੈ। ਯੂ ਪੀ ਦੀ ਪ੍ਰਤਿਭਾ ਮਹਿਲਾਵਾਂ ਵਿਚ ਟਾਪਰ ਰਹੀ ਹੈ। ਕੁਲ ਸਫਲ ਉਮੀਦਵਾਰਾਂ ਵਿਚ 304 ਜਨਰਲ ਕੈਟਾਗਰੀ, 78 ਆਰਥਕ ਤੌਰ 'ਤੇ ਕਮਜ਼ੋਰ ਸੈਕਸ਼ਨ, 251 ਓ ਬੀ ਸੀ, 129 ਐਸ ਸੀ ਅਤੇ 67 ਐਸ ਟੀ ਕੈਟਾਗਰੀ ਵਿਚੋਂ ਹਨ। 182 ਨੂੰ ਰਿਜ਼ਰਵ ਲਿਸਟ ਵਿਚ ਰੱਖਿਆ ਗਿਆ ਹੈ। ਇਹ ਚੋਣ ਸਰਕਾਰ ਵੱਲੋਂ ਖਾਲੀ ਦੱਸੀਆਂ ਗਈਆਂ 927 ਸੀਟਾਂ ਲਈ ਕੀਤੀ ਗਈ ਹੈ ਅਤੇ 11 ਦਾ ਨਤੀਜਾ ਰੋਕਿਆ ਗਿਆ ਹੈ। ਰਜਿੰਦਰਾ ਮੈਡੀਕਲ ਕਾਲਜ ਤੋਂ ਐੱਮ ਬੀ ਬੀ ਐੱਸ ਕਰ ਰਹੀ ਮੁਹਾਲੀ ਦੀ ਦਰਪਣ ਆਹਲੂਵਾਲੀਆ ਨੇ 80ਵਾਂ ਤੇ ਬੱਦੀ ਦੀ ਮੁਸਕਾਨ ਜਿੰਦਲ ਨੇ ਪਹਿਲੀ ਕੋਸ਼ਿਸ਼ ਵਿਚ ਹੀ 87ਵਾਂ ਸਥਾਨ ਹਾਸਲ ਕੀਤਾ ਹੈ।

130 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper