Latest News
ਇਬਰਾਹੀਮ ਅਲਕਾਜ਼ੀ ਨਹੀਂ ਰਹੇ

Published on 04 Aug, 2020 10:33 AM.


ਨਵੀਂ ਦਿੱਲੀ : ਭਾਰਤੀ ਥੀਏਟਰ ਨੂੰ ਕ੍ਰਾਂਤੀਕਾਰੀ ਬਣਾਉਣ ਵਾਲੇ ਇਬਰਾਹੀਮ ਅਲਕਾਜ਼ੀ (95) ਐਸਕਾਰਟਸ ਹਸਪਤਾਲ ਵਿਚ ਦਿਲ ਦੇ ਜ਼ਬਰਦਸਤ ਦੌਰੇ ਕਾਰਨ ਪ੍ਰਾਣ ਤਿਆਗ ਗਏ। ਇਹ ਜਾਣਕਾਰੀ ਉਨ੍ਹਾ ਦੇ ਬੇਟੇ ਤੇ ਥੀਏਟਰ ਡਾਇਰੈਕਟਰ ਫੈਸਲ ਅਲਕਾਜ਼ੀ ਨੇ ਦਿੱਤੀ। ਉਨ੍ਹਾ ਨੂੰ ਦੋ ਦਿਨ ਪਹਿਲਾਂ ਹੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਉਹ ਕਈ ਸਾਲ ਤੋਂ ਆਪਣੀ ਬੇਟੀ ਅਮਲ ਐਲਨਾ, ਜੋ ਕਿ ਉੱਘੀ ਥੀਏਟਰ ਡਾਇਰੈਕਟਰ ਤੇ ਕਾਸਟਿਊਮ ਡਿਜ਼ਾਨੀਨਰ ਹੈ, ਕੋਲ ਰਹਿ ਰਹੇ ਸਨ।
ਇਬਰਾਹੀਮ ਅਲਕਾਜ਼ੀ 1940ਵਿਆਂ ਤੇ 50ਵਿਆਂ ਵਿਚ ਮੁੰਬਈ ਦੇ ਸਭ ਤੋਂ ਉੱਥੇ ਥੀਏਟਰ ਆਰਟਿਸਟਾਂ ਵਿਚ ਸ਼ੁਮਾਰ ਰਹੇ। 37 ਸਾਲ ਦੀ ਉਮਰ ਵਿਚ ਉਹ ਦਿੱਲੀ ਆ ਗਏ ਤੇ 1962 ਤੋਂ 1977 ਤੱਕ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਰਹੇ। ਇਸ ਅਦਾਰੇ ਦਾ ਏਨਾ ਲੰਮਾ ਸਮਾਂ ਕੋਈ ਡਾਇਰੈਕਟਰ ਨਹੀਂ ਰਿਹਾ। ਅਮੀਰ ਸਾਊਦੀ ਪਿਤਾ ਤੇ ਕੁਵੈਤੀ ਮਾਂ ਦੇ ਬੇਟੇ ਅਲਕਾਜ਼ੀ ਹੁਰੀਂ 9 ਭੈਣ-ਭਰਾ ਸਨ। ਉਨ੍ਹਾ ਪੁਣੇ ਵਿਚ ਖੁਸ਼ਹਾਲ ਬਚਪਨ ਗੁਜ਼ਾਰਿਆ। ਵੰਡ ਵੇਲੇ ਉਨ੍ਹਾ ਦਾ ਪਰਵਾਰ ਪਾਕਿਸਤਾਨ ਚਲੇ ਗਿਆ, ਪਰ ਉਨ੍ਹਾ ਭਾਰਤ ਵਿਚ ਰਹਿਣ ਦਾ ਫੈਸਲਾ ਕੀਤਾ। ਉਹ ਕਾਲੀਦਾਸ ਐਵਾਰਡ, ਪਦਮਸ੍ਰੀ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਐਵਾਰਡ ਨਾਲ ਨਿਵਾਜੇ ਗਏ ਸਨ।

175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper