Latest News
ਬਾਜਵਾ ਤੇ ਦੂਲੋ ਖਿਲਾਫ ਕਾਰਵਾਈ ਲਈ ਸੋਨੀਆ ਨੂੰ ਲਿਖਾਂਗਾ : ਜਾਖੜ

Published on 04 Aug, 2020 10:38 AM.


ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਉਹ ਆਪਣੀ ਹੀ ਸਰਕਾਰ 'ਤੇ ਹਮਲਾ ਕਰਨ ਵਾਲੇ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਖਿਲਾਫ ਕਾਰਵਾਈ ਲਈ ਸੋਨੀਆ ਗਾਂਧੀ ਨੂੰ ਲਿਖਣਗੇ। ਦੂਲੋ ਤੇ ਬਾਜਵਾ ਨੇ ਸੋਮਵਾਰ ਗਵਰਨਰ ਨੂੰ ਮਿਲ ਕੇ ਸ਼ਰਾਬ ਕਾਂਡ ਦੀ ਜਾਂਚ ਸੀ ਬੀ ਆਈ ਤੇ ਈ ਡੀ ਤੋਂ ਕਰਾਉਣ ਦੀ ਮੰਗ ਕੀਤੀ ਸੀ। ਜਾਖੜ ਨੇ ਕਿਹਾ ਕਿ ਪਾਰਟੀ ਨੂੰ ਸੱਤਾ ਦੇ ਭੁੱਖੇ ਅਜਿਹੇ ਲੋਕਾਂ ਤੋਂ ਬਚਾਉਣ ਦੀ ਲੋੜ ਹੈ। 'ਯੇ ਜਿਸ ਥਾਲੀ ਮੇਂ ਖਾਤੇ ਹੈਂ ਉਸੀ ਮੇਂ ਛੇਦ ਕਰਤੇ ਹੈਂ।' ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਹੋਰ ਗੰਭੀਰ ਨੁਕਸਾਨ ਕਰਨ, ਇਨ੍ਹਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ।

228 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper