Latest News
ਸੋਨਾ 56 ਹਜ਼ਾਰ ਟੱਪਿਆ

Published on 07 Aug, 2020 09:05 AM.

ਨਵੀਂ ਦਿੱਲੀ : 220 ਰੁਪਏ ਹੋਰ ਵਧ ਕੇ ਸੋਨਾ ਸ਼ੁੱਕਰਵਾਰ 56065 ਰੁਪਏ ਪ੍ਰਤੀ 10 ਗਰਾਮ ਹੋ ਗਿਆ, ਜਦਕਿ ਚਾਂਦੀ 1163 ਰੁਪਏ ਵਧ ਕੇ 77215 ਰੁਪਏ ਕਿੱਲੋ ਹੋ ਗਈ। ਜਮ੍ਹਾਂ ਯੋਜਨਾਵਾਂ ਵਿਚ ਨਿਵੇਸ਼ 'ਤੇ ਵਿਆਜ ਘੱਟ ਮਿਲਣ ਅਤੇ ਸ਼ੇਅਰ ਬਾਜ਼ਾਰਾਂ ਵਿਚ ਬੇਯਕੀਨੀ ਦੀ ਹਾਲਤ ਕਾਰਨ ਲੋਕ ਸੋਨੇ-ਚਾਂਦੀ ਵੱਲ ਖਿੱਚੇ ਜਾ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਦੀਆਂ ਕੇਂਦਰੀ ਬੈਂਕਾਂ ਮਾਰਕਿਟ ਵਿਚ ਤਰਲਤਾ ਵਧਾਉਣ ਦੇ ਯਤਨ ਕਰ ਰਹੀਆਂ ਹਨ। ਇਸ ਦੇ ਚੱਲਦੇ ਲੋਕਾਂ ਕੋਲ ਪੈਸਾ ਆਇਆ ਹੈ, ਪਰ ਉਹ ਸੁਰੱਖਿਅਤ ਨਿਵੇਸ਼ ਲਈ ਸੋਨੇ-ਚਾਂਦੀ ਵੱਲ ਰੁਖ ਕਰ ਰਹੇ ਹਨ। ਰਿਆਲਟੀ ਸੈਕਟਰ ਵਿਚ ਕਮਜ਼ੋਰੀ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਵਾਧੇ ਦਾ ਇਕ ਅਹਿਮ ਕਾਰਕ ਹੈ। ਭਾਰਤ ਸਮੇਤ ਦੁਨੀਆ ਭਰ ਵਿਚ ਪ੍ਰਾਪਰਟੀ ਦੀ ਮਾਰਕਿਟ ਡਾਊਨ ਹੈ। ਜਦੋਂ ਤੱਕ ਸੰਸਾਰ ਅਰਥਚਾਰੇ ਵਿਚ ਸੁਧਾਰ ਦੇ ਸੰਕੇਤ ਨਹੀਂ ਮਿਲਦੇ, ਸੋਨੇ-ਚਾਂਦੀ ਦੇ ਰੇਟ ਵਧਦੇ ਰਹਿਣਗੇ। ਪੂਰੀ ਸੰਭਾਵਨਾ ਹੈ ਕਿ ਇਸ ਸਾਲ ਦੇ ਅੰਤ ਤੱਕ ਇਹ ਵਾਧਾ ਜਾਰੀ ਰਹੇਗਾ।

121 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper