Latest News
ਪ੍ਰਧਾਨ ਮੰਤਰੀ ਵੱਲੋਂ 8 ਕਰੋੜ ਲੋਕ ਗਾਇਬ ਕਰਨੇ ਚਿੰਤਾਜਨਕ : ਥਰੂਰ

Published on 07 Aug, 2020 09:10 AM.

ਨਵੀਂ ਦਿੱਲੀ : ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਭੂਮੀ ਪੂਜਨ ਵੇਲੇ 130 ਕਰੋੜ ਭਾਰਤੀਆਂ ਨੂੰ ਵਧਾਈ ਦਿੱਤੀ, ਪਰ ਭਾਰਤ ਦੀ ਆਬਾਦੀ 138 ਕਰੋੜ ਹੈ ਅਤੇ 8 ਕਰੋੜ ਲੋਕਾਂ ਨੂੰ ਛੱਡ ਦੇਣਾ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਨਾਗਰਿਕਤਾ ਕਾਨੂੰਨ ਦੀਆਂ ਗੱਲਾਂ ਤੋਂ ਬਾਅਦ ਚਿੰਤਾ ਪੈਦਾ ਕਰ ਰਿਹਾ ਹੈ। ਥਰੂਰ ਨੇ ਆਪਣੇ ਟਵੀਟ ਵਿਚ ਕਿਹਾ ਹੈ ਕਿ ਜੇ ਪ੍ਰਧਾਨ ਮੰਤਰੀ ਤੋਂ ਚੂਕ ਹੋ ਗਈ ਤਾਂ ਇਸ ਨੂੰ ਸੋਧਣਾ ਠੀਕ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਮੰਦਰ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ 130 ਕਰੋੜ ਲੋਕਾਂ ਦੀ ਤਰਫੋਂ ਨਮਨ ਕਰਦੇ ਹਨ। ਥਰੂਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਮੱਧ 2020 ਵਿਚ ਭਾਰਤ ਦੀ ਆਬਾਦੀ ਅੰਦਾਜ਼ਨ ਇਕ ਅਰਬ 38 ਕਰੋੜ 4 ਹਜ਼ਾਰ 385 ਸੀ।

114 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper