Latest News
ਮੈਂਥਾ ਪਲਾਂਟ 'ਚ ਗੈਸ ਚੜ੍ਹਨ ਨਾਲ ਦੋ ਸਕੇ ਭਰਾਵਾਂ ਦੀ ਮੌਤ, ਤੀਸਰੇ ਦੀ ਹਾਲਤ ਗੰਭੀਰ

Published on 07 Aug, 2020 09:13 AM.

ਲੋਹੀਆਂ ਖ਼ਾਸ (ਬੱਬੂ ਲੋਹੀਆਂ)
ਲੋਹੀਆਂ ਖਾਸ ਦੇ ਮੰਡ ਖੇਤਰ ਵਿੱਚ ਪਿੰਡ ਮੁੰਡੀ ਚੋਹਲੀਆ 'ਚ ਲੱਗੇ ਕਿਸਾਨ ਮੈਂਥਾ ਪਲਾਂਟ 'ਚ ਕੰਮ ਕਰਦੇ ਦੋ ਸਕੇ ਭਰਾ ਫੁੰਮਣ ਸਿੰਘ ਉਮਰ 40 ਸਾਲ ਤੇ ਦੂਸਰੇ ਪਾਲਾ ਸਿੰਘ ਉਮਰ 45 ਸਾਲ ਵਾਸੀ ਪਿੰਡ ਮੁੰਡੀ ਚੋਹਲੀਆ ਦੀ ਉਸ ਵੇਲੇ ਮੌਤ ਹੋ ਗਈ, ਜਦ ਫੁੰਮਣ ਸਿੰਘ ਕੰਮ ਕਰਦੇ ਸਮੇਂ ਪੁਦੀਨੇ ਦੇ ਘਾਹ-ਫੂਸ ਦੇਖਣ ਗਿਆ ਤੇ ਉਸ ਨਾਲ ਬਣੀ ਗੈਸ ਕਾਰਨ ਬੇਹੋਸ਼ ਹੋ ਗਿਆ ਤੇ ਵਾਪਸ ਨਾ ਆਉਣ 'ਤੇ ਜਿਸ ਨੂੰ ਦੇਖਣ ਗਏ ਭਰਾ ਪਾਲਾ ਸਿੰਘ ਵੀ ਬੇਹੋਸ਼ ਹੋ ਗਿਆ ਤੇ ਦੋਨਾਂ ਦੀ ਮੌਤ ਹੋ ਗਈ। ਜਦ ਦੋਵੇਂ ਵਾਪਸ ਨਹੀਂ ਆਏ ਤਾਂ ਉਪਰੰਤ ਦੋਨਾਂ ਨੂੰ ਦੇਖਣ ਗਿਆ ਤੀਸਰਾ ਸਾਥੀ ਗੁਰਦੀਪ ਸਿੰਘ ਵੀ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਵਾਸਤੇ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਪਹੁੰਚੇ ਡੀ.ਐੱਸ.ਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਤੇ ਥਾਣਾ ਮੁਖੀ ਲੋਹੀਆਂ ਸੁਖਦੇਵ ਸਿੰਘ ਵੱਲੋਂ ਜਾਂਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

150 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper