Latest News
ਭਿਆਨਕ ਸੜਕ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ

Published on 07 Aug, 2020 09:19 AM.

ਭੋਗਪੁਰ (ਗੁਰਪ੍ਰੀਤ ਸਿੰਘ ਭੋਗਲ)
ਸ਼ੁੱਕਰਵਾਰ ਸਵੇਰੇ ਭੋਗਪੁਰ ਵਿਖੇ ਮੇਨ ਹਾਈਵੇ ਨਜ਼ਦੀਕ ਅਜੀਤ ਰਿਸੋਰਟ ਨੇੜੇ ਕਾਰ ਅਤੇ ਤੇਲ ਟੈਂਕਰ ਦੀ ਫੇਟ ਵੱਜਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਏਨਾ ਜ਼ਬਰਦਸਤ ਸੀ ਕਿ ਕਾਰ ਡਿਵਾਈਡਰ ਉੱਪਰ ਜਾ ਚੜ੍ਹੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਜੋ ਕਿ ਜਲੰਧਰ ਤੋਂ ਟਾਂਡਾ ਨੂੰ ਜਾ ਰਹੀ ਸੀ, ਇੱਕ ਤੇਲ ਟੈਂਕਰ ਦੀ ਸਾਈਡ ਵੱਜਣ ਕਾਰਨ ਇਹ ਹਾਦਸਾ ਵਾਪਰ ਗਿਆ।
ਕਾਰ ਵਿੱਚ ਇੱਕ ਵਿਅਕਤੀ ਸਣੇ ਦੋ ਔਰਤਾਂ ਸਵਾਰ ਸਨ। ਇਹ ਔਰਤਾਂ ਪੀ ਐੱਨ ਬੀ ਬੈਂਕ ਟਾਂਡਾ ਦੀਆਂ ਮੁਲਾਜ਼ਮ ਸਨ, ਜੋ ਆਪਣੀ ਡਿਊਟੀ 'ਤੇ ਜਾ ਰਹੀਆਂ ਸਨ। ਇਹ ਔਰਤਾਂ ਅਤੇ ਕਾਰ ਚਾਲਕ ਵਾਲ-ਵਾਲ ਬਚ ਗਏ ਅਤੇ ਇਨ੍ਹਾਂ ਨੂੰ ਪੀ ਐੱਨ ਬੀ ਬੈਂਕ ਟਾਂਡਾ ਦੇ ਮੁਲਾਜ਼ਮ ਆ ਕੇ ਆਪਣੇ ਨਾਲ ਲੈ ਗਏ। ਥਾਣਾ ਭੋਗਪੁਰ ਦੀ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper