Latest News
9 ਦਿਨਾਂ 'ਚ ਕੋਰੋਨਾ ਕੇਸ 15 ਲੱਖ ਤੋਂ ਵਧ ਕੇ 20 ਲੱਖ ਟੱਪ ਗਏ

Published on 07 Aug, 2020 09:23 AM.

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 62538 ਨਵੇਂ ਕੋਰੋਨਾ ਕੇਸ ਸਾਹਮਣੇ ਆਉਣ ਨਾਲ ਕੁਲ ਗਿਣਤੀ 20 ਲੱਖ 27 ਹਜ਼ਾਰ 74 ਹੋ ਗਈ। ਇਕ ਲੱਖ ਕੇਸ ਤਾਂ ਦੋ ਦਿਨਾਂ ਵਿਚ ਹੀ ਵਧੇ ਹਨ। ਪਹਿਲੇ ਇਕ ਲੱਖ ਕੇਸ 18 ਮਈ ਤੱਕ 78 ਦਿਨਾਂ ਵਿਚ ਨਿਕਲੇ ਸਨ। ਇਸ ਤੋਂ 39 ਦਿਨਾਂ ਬਾਅਦ 26 ਜੂਨ ਨੂੰ ਪੰਜ ਲੱਖ ਹੋਏ ਅਤੇ 20 ਦਿਨਾਂ ਬਾਅਦ 16 ਜੁਲਾਈ ਨੂੰ 10 ਲੱਖ ਹੋ ਗਏ। 12 ਦਿਨਾਂ ਬਾਅਦ 28 ਜੁਲਾਈ ਨੂੰ 15 ਲੱਖ ਹੋਏ ਤੇ 9 ਦਿਨਾਂ ਬਾਅਦ 6 ਅਗਸਤ ਨੂੰ 20 ਲੱਖ ਟੱਪ ਗਏ। ਲਗਾਤਾਰ ਨੌਵੇਂ ਦਿਨ 50 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਤੇ ਇਹ ਸ਼ੁੱਕਰਵਾਰ 13 ਲੱਖ 78 ਹਜ਼ਾਰ 105 ਹੋ ਗਈ। ਇਹ 67.98 ਪ੍ਰਤੀਸ਼ਤ ਬਣਦੀ ਹੈ। ਇਸ ਵੇਲੇ 6 ਲੱਖ 7 ਹਜ਼ਾਰ 384 ਲੋਕ ਜ਼ੇਰੇ ਇਲਾਜ ਹਨ। ਪਿਛਲੇ 24 ਘੰਟਿਆਂ ਵਿਚ 886 ਹੋਰ ਮੌਤਾਂ ਨਾਲ ਕੁਲ ਮੌਤਾਂ 41585 ਹੋ ਗਈਆਂ।

157 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper