Latest News
ਭਾਜਪਾ ਨੂੰ ਵਿਧਾਇਕਾਂ ਦੇ ਟੁੱਟਣ ਦਾ ਡਰ, 14 ਨੂੰ ਗੁਜਰਾਤ ਭੇਜਿਆ

Published on 08 Aug, 2020 10:26 AM.


ਜੈਪੁਰ : ਕੋਰੋਨਾ ਸੰਕਟ ਦੇ ਵਿਚਾਲੇ ਵੀ ਰਾਜਸਥਾਨ 'ਚ ਸਿਆਸੀ ਘਮਾਸਾਨ ਪੂਰੇ ਜ਼ੋਰਾਂ 'ਤੇ ਹੈ। ਹੁਣ ਕਾਂਗਰਸ ਪਾਰਟੀ 'ਚ ਹੋਈ ਹਲਚਲ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਖੇਮੇ 'ਚ ਸੇਧਮਾਰੀ ਦਾ ਡਰ ਸਤਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਵਿਧਾਨਸਭਾ ਸੈਸ਼ਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਭਾਜਪਾ ਨੇ ਆਪਣੇ ਵਿਧਾਇਕਾਂ ਨੂੰ ਗੁਜਰਾਤ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਭਾਜਪਾ ਨੇ ਦੋ ਵਾਰ ਥੋੜ੍ਹੇ-ਥੋੜ੍ਹੇ ਕਰਕੇ ਵਿਧਾਇਕਾਂ ਨੂੰ ਗੁਜਰਾਤ ਭੇਜਿਆ ਹੈ। ਹੁਣ ਤੱਕ 14 ਵਿਧਾਇਕ ਗੁਜਰਾਤ ਭੇਜੇ ਜਾ ਚੁੱਕੇ ਹਨ। ਬਾਕੀਆਂ ਨੂੰ ਵੀ ਜੈਪੁਰ ਆਉਣ ਨੂੰ ਕਿਹਾ ਗਿਆ ਹੈ। ਉਥੇ ਹੀ ਭਾਜਪਾ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਾਰੇ ਵਿਧਾਇਕ ਗੁਜਰਾਤ ਘੁੰਮਣ ਗਏ ਹਨ। ਸੂਤਰ ਦੱਸਦੇ ਹਨ ਕਿ ਇਹ ਲੋਕ ਸੋਮਨਾਥ ਮੰਦਰ ਦਰਸ਼ਨ ਨੂੰ ਵੀ ਜਾਣਗੇ। ਫਿਰ ਹੁਣ ਸਾਰੇ ਵਿਧਾਇਕ 12 ਅਗਸਤ ਤੱਕ ਗੁਜਰਾਤ 'ਚ ਹੀ ਰਹਿਣਗੇ। 14 ਅਗਸਤ ਤੋਂ ਰਾਜਸਥਾਨ ਦਾ ਵਿਧਾਨਸਭਾ ਸੈਸ਼ਨ ਸ਼ੁਰੂ ਹੋਵੇਗਾ। ਉਥੇ ਹੀ ਕਾਂਗਰਸ ਵਿਧਾਇਕ ਜੈਸਲਮੇਰ ਦੇ ਇੱਕ ਪੰਜ ਸਿਤਾਰਾ ਹੋਟਲ 'ਚ ਠਹਿਰੇ ਹੋਏ ਹਨ। ਬਸਪਾ ਦੇ ਕਾਂਗਰਸ 'ਚ ਸ਼ਾਮਲ ਹੋਏ 6 ਵਿਧਾਇਕਾਂ ਨੂੰ ਹਾਈਕੋਰਟ ਤੋਂ ਕਾਰਨ ਦੱਸੋ ਨੋਟਿਸ ਜਾਰੀ ਹੋ ਚੁੱਕਾ ਹੈ। ਇਨ੍ਹਾਂ ਨੂੰ 11 ਅਗਸਤ ਤੱਕ ਨੋਟਿਸ ਦਾ ਜਵਾਬ ਦੇਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।

186 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper