Latest News
ਜੇ ਈ 'ਤੇ ਕਾਤਲਾਨਾ ਹਮਲਾ ਨਿੰਦਣਯੋਗ : ਮਾੜੀਮੇਘਾ

Published on 08 Aug, 2020 10:28 AM.


ਝਬਾਲ : ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਬਿਜਲੀ ਬੋਰਡ ਦੇ ਜੇ ਈ ਛਿੰਦਾ ਸਿੰਘ 'ਤੇ ਹੋਏ ਕਾਤਲਾਨਾ ਹਮਲੇ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ਅਤੇ ਪ੍ਰਸ਼ਾਸਨ 'ਤੇ ਜ਼ੋਰ ਦਿੱਤਾ ਹੈ ਕਿ ਉਹ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ। ਬੜੀ ਹੈਰਾਨੀ ਹੈ ਕਿ ਦਿਨ-ਦਿਹਾੜੇ ਹੀ ਇਕ ਸਰਕਾਰੀ ਮੁਲਾਜ਼ਮ 'ਤੇ ਗੁੰਡੇ ਬਦਮਾਸ਼ਾਂ ਨੇ ਗੋਲੀਆਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜੇ ਈ ਆਪਣੀ ਡਿਊਟੀ 'ਤੇ ਸਰਿਹਾਲੀ ਨੂੰ ਜਾ ਰਿਹਾ ਸੀ। ਲੁਟੇਰੇ ਤੇ ਬਦਮਾਸ਼ ਕਿਸਮ ਦੇ ਲੋਕ ਦਿਨ-ਦਿਹਾੜੇ ਸੜਕਾਂ 'ਤੇ ਘੁੰਮਦੇ ਲੋਕਾਂ ਨੂੰ ਲੁੱਟਦੇ ਅਤੇ ਲੋਕਾਂ 'ਤੇ ਕਾਤਲਾਨਾ ਹਮਲੇ ਵੀ ਕਰਦੇ ਹਨ, ਪਰ ਪ੍ਰਸ਼ਾਸਨ ਸੁੱਤਾ ਪਿਆ ਹੈ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ, ਪਰ ਪ੍ਰਸ਼ਾਸਨ ਨੂੰ ਇਹ ਲੁਟੇਰੇ ਲੋਕ ਪਤਾ ਹੀ ਨਹੀਂ ਲੱਗਣ ਦਿੰਦੇ ਤੇ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਤਲਾਨਾ ਹਮਲਾ ਕਰਨ ਵਾਲੇ ਗੁੰਡਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਉਨ੍ਹਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

214 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper