Latest News
ਗਿਰੀਸ਼ ਚੰਦਰ ਮੁਰਮੂ ਦੇਸ਼ ਦੇ ਨਵੇਂ ਸੀ ਏ ਜੀ ਨਿਯੁਕਤ

Published on 08 Aug, 2020 10:30 AM.


ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਗਿਰੀਸ਼ ਚੰਦਰ ਮੁਰਮੂ ਨੇ ਸ਼ਨੀਵਾਰ ਨੂੰ ਭਾਰਤ ਦੇ ਨਵੇਂ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਦੇ ਤੌਰ 'ਤੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਡਕਰ ਨੂੰ ਨਮਨ ਕੀਤਾ। ਉਡੀਸ਼ਾ ਦੇ ਰਹਿਣ ਵਾਲੇ ਗਿਰੀਸ਼ ਚੰਦਰ ਮੁਰਮੂ 1985 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ ਏ ਐਸ) ਦੇ ਅਧਿਕਾਰੀ ਹਨ। ਨਵੰਬਰ 1959 ਨੂੰ ਜਨਮੇ ਮੁਰਮ ਨੇ ਪਾਲੀਟੀਕਲ ਸਾਇੰਸ 'ਚ ਮਾਸਟਰਜ਼ ਨਾਲ ਐੱਮ ਬੀ ਏ ਵੀ ਕੀਤਾ ਹੈ। ਬਰਮਿੰਘਮ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਜੀ ਸੀ ਮੁਰਮੂ ਨੂੰ ਉੱਚ ਪੱਧਰੀ ਅਫ਼ਸਰ ਮੰਨਿਆ ਜਾਂਦਾ ਹੈ।
ਉਨ੍ਹਾਂ ਨੂੰ ਮੌਜੂਦਾ ਆਡੀਟਰ ਰਾਜੀਵ ਮਹਾਰਿਸ਼ੀ ਦੇ ਜਗ੍ਹਾ ਨਿਯੁਕਤ ਕੀਤਾ ਗਿਆ ਹੈ। ਰਾਜੀਵ ਮਹਾਂਰਿਸ਼ੀ 65 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਅਹੁਦਾ ਖਾਲੀ ਹੋ ਰਿਹਾ ਸੀ। ਨਿਗਰਾਨ ਅਤੇ ਆਡੀਟਰ ਜਨਰਲ ਇੱਕ ਸੰਵਿਧਾਨਕ ਅਹੁਦਾ ਹੈ ਅਤੇ ਇਸ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ ਹੈ। ਇਸ ਲਈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਰਹੇ ਜੀ ਸੀ ਮੁਰਮੂ ਨੂੰ ਸੀ ਏ ਜੀ ਦੀ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਜੀ ਸੀ ਮੁਰਮੂ ਦੇ ਅਸਤੀਫ਼ੇ ਤੋਂ ਬਾਅਦ ਮਨੋਜ ਸਿਨਹਾ ਨੂੰ ਜੰਮੂ-ਕਸ਼ਮੀਰ ਦੇ ਨਵੇਂ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਹੇ। ਮਨੋਜ ਸਿਨਹਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਰੇਲ ਮੰਤਰੀ ਰਹਿ ਚੁੱਕੇ ਹਨ। ਮੁਰਮੂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੰਮ ਕਰ ਚੁੱਕੇ ਹਨ। ਜਦ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਗਿਰੀਸ਼ ਚੰਦਰ ਮੁਰਮ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸਨ। ਮੁਰਮੂ ਨੂੰ ਮੋਦਾ ਦਾ ਕਰੀਬੀ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ।

236 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper