Latest News
ਬਲੈਕ ਬਾਕਸ ਬਰਾਮਦ, ਮੌਤਾਂ ਦੀ ਗਿਣਤੀ 18 ਹੋਈ

Published on 08 Aug, 2020 10:31 AM.


ਚੇਨੱਈ : ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਹਾਦਸੇ 'ਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਮਾਹਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਤਿਲਕਵਾਂ ਰਨਵੇ, ਤੇਜ਼ ਹਵਾਵਾਂ, ਖਰਾਬ ਮੌਸਮ ਵਾਲੀ ਸਥਿਤੀ 'ਚ ਜਹਾਜ਼ ਉਤਾਰਨ, ਇਹ ਸਭ ਕੁਝ ਖ਼ਤਰਨਾਕ ਸੁਮੇਲ ਹੋ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਕੋਝੀਕੋਡ 'ਚ ਏਅਰ ਇੰਡੀਆ ਐਕਸਪ੍ਰੈੱਸ ਦੀ ਸਿਕਡਿੰਗ ਹੋਈ ਹੋਵੇਗੀ। ਕੋਝੀਕੋਡ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਗਈ ਹਵਾਬਾਜ਼ੀ ਦੀ ਟੀਮ ਨੇ ਸ਼ਨੀਵਾਰ ਨੂੰ ਜਹਾਜ਼ ਦਾ ਬਲੈਕ ਬਾਕਸ ਬਰਾਮਦ ਕਰ ਲਿਆ। ਬਲੈਕ ਬਾਕਸ ਫਲਾਈਟ ਡਾਟਾ ਤੋਂ ਇਲਾਵਾ ਪਾਇਲਟਾਂ ਦੇ ਵਿਚਾਲੇ ਹੋਈ ਗੱਲਬਾਤ ਅਤੇ ਨਾਲ ਹੀ ਉਨ੍ਹਾਂ ਦੇ ਅਤੇ ਏਅਰ ਟ੍ਰੈਫਿਕ ਕੰਟਰੋਲ ਟਾਵਰ ਦੇ ਵਿਚਾਲੇ ਹੋਈ ਗੱਲਬਾਤ ਨੂੰ ਰਿਕਾਰਡ ਕਰਦਾ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਨੀਵਾਰ ਨੂੰ ਕੋਝੀਕੋਡ ਏਅਰ ਪੋਰਟ ਪਹੁੰਚੇ, ਉਨ੍ਹਾਂ ਜਹਾਜ਼ ਹਾਦਸੇ ਤੋਂ ਬਾਅਦ ਹਾਲਾਤ ਅਤੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਪੁਰੀ ਨੇ ਕਿਹਾ ਕਿ ਮਦਦ ਦੇ ਰੂਪ 'ਚ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ 10 ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਦੋ ਲੱਖ ਰੁਪਏ ਅਤੇ ਮਾਮੂਲੀ ਸੱਟਾਂ ਵਾਲਿਆਂ ਨੂੰ 50,000 ਦੇ ਮੁਆਵਜ਼ੇ ਦਾ ਐਲਾਨ ਕੀਤਾ। ਪੁਰੀ ਨੇ ਕਿਹਾ ਕਿ ਜਹਾਜ਼ ਨੂੰ ਸਾਡੇ ਸਭ ਤੋਂ ਤਜਰਬੇਕਾਰ ਮਹਾਨ ਕਮਾਂਡਰ, ਕਪਤਾਨ ਦੀਪਕ ਸਾਠੇ ਵੱਲੋਂ ਚਲਾਇਆ ਜਾ ਰਿਹਾ ਸੀ। ਉਹ ਇਸ ਸਾਲ 27 ਵਾਰ ਇਸ ਹਵਾਈ ਪੱਟੀ 'ਤੇ ਉਤਰਿਆ ਸੀ। ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਸੂਚਨਾ 'ਤੇ ਯਾਤਰੀਆਂ ਦੇ ਘਰਵਾਲੇ ਮੌਕੇ 'ਤੇ ਪਹੁੰਚੇ ਤਾਂ ਕਈ ਪਹੁੰਚ ਰਹੇ ਹਨ, ਪਰ ਜ਼ਖ਼ਮੀਆਂ ਨੂੰ ਕਿਸੇ ਨਾਲ ਨਹੀਂ ਮਿਲਣ ਦਿੱਤਾ ਜਾਵੇਗਾ। ਇਹ ਫੈਸਲਾ ਇੱਕ ਮ੍ਰਿਤਕ ਯਾਤਰੀ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਲਿਆ ਗਿਆ ਹੈ। ਦੁਬਈ ਤੋਂ ਉਡਾਨ ਭਰਨ ਵਾਲਾ ਏਅਰ ਇੰਡੀਆ ਐਕਸਪ੍ਰੈੱਸ ਦਾ ਇੱਕ ਜਹਾਜ਼ ਸ਼ੁੱਕਰਵਾਰ ਸ਼ਾਮ ਕੋਝੀਕੋਡ 'ਚ ਉਤਰਦੇ ਸਮੇਂ ਰਨਵੇ 'ਤੇ ਤਿਲਕ ਗਿਆ ਅਤੇ ਉਸ ਦੇ ਦੋ ਟੁਕੜੇ ਹੋ ਗਏ ਸਨ। ਇਸ ਘਟਨਾ 'ਚ ਪਾਇਲਟ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ।

243 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper