Latest News
ਰੂਸ ਨੇ ਬਣਾ ਲਿਆ ਟੀਕਾ; ਪੁਤਿਨ ਦੀ ਧੀ 'ਤੇ ਕੀਤਾ ਟੈੱਸਟ

Published on 11 Aug, 2020 10:38 AM.


ਮਾਸਕੋ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਐਲਾਨਿਆ ਕਿ ਦੇਸ਼ ਵਿਚ ਬਣੀ ਕੋਵਿਡ-19 ਵੈਕਸੀਨ 'ਸਪੂਤਨਿਕ ਵੀ' ਨੂੰ ਸਿਹਤ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। (ਸਪੂਤਨਿਕ ਪੁਲਾੜ ਵਿਚ ਜਾਣ ਵਾਲਾ ਪਹਿਲਾ ਸੋਵੀਅਤ ਸੈਟੇਲਾਈਟ ਸੀ।) ਪੁਤਿਨ ਨੇ ਕਿਹਾ ਕਿ ਵੈਕਸੀਨ ਰਜਿਸਟਰਡ ਹੋ ਗਈ ਹੈ, ਹੁਣ ਇਹ ਵੱਡੀ ਪੱਧਰ 'ਤੇ ਬਣਾਈ ਜਾਵੇਗੀ। ਉਨ੍ਹਾ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾ ਦੀ ਧੀ ਨੂੰ ਇਹ ਟੀਕਾ ਲਾਇਆ ਜਾ ਚੁੱਕਿਆ ਹੈ। ਉਹ ਠੀਕ ਮਹਿਸੂਸ ਕਰ ਰਹੀ ਹੈ ਤੇ ਉਸ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ। ਸਿਹਤ ਮੰਤਰੀ ਨੇ ਕਿਹਾ ਕਿ ਅਕਤੂਬਰ ਵਿਚ ਦੇਸ਼ ਵਿਚ ਟੀਕੇ ਲਾਉਣ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਪੱਛਮ ਦੇ ਦੇਸ਼ਾਂ ਨੇ ਪੁਤਿਨ ਦੇ ਦਾਅਵੇ ਬਾਰੇ ਤੌਖਲੇ ਜ਼ਾਹਰ ਕਰਦਿਆਂ ਕਿਹਾ ਕਿ ਰੂਸ ਵਿਚ ਟੀਕੇ ਦਾ ਅਸਰ ਦੇਖ ਕੇ ਹੀ ਉਹ ਇਸ ਨੂੰ ਆਪਣੇ ਦੇਸ਼ ਵਿਚ ਦਰਾਮਦ ਕਰਨਗੇ।

175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper