Latest News
ਯੇਚੁਰੀ, ਯਾਦਵ ਤੇ ਜਯਤੀ ਘੋਸ਼ ਨੂੰ ਸਹਿ-ਮੁਲਜ਼ਮ ਨਹੀਂ ਬਣਾਇਆ : ਦਿੱਲੀ ਪੁਲਸ

Published on 13 Sep, 2020 10:29 AM.


ਨਵੀਂ ਦਿੱਲੀ : ਪੁਲਸ ਨੇ ਐਤਵਾਰ ਇਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਕਿ ਦਿੱਲੀ ਦੰਗਿਆਂ ਦੀ ਜ਼ਿਮਨੀ ਚਾਰਜਸ਼ੀਟ ਵਿਚ ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਅਤੇ ਦਿੱਲੀ ਯੂਨੀਵਰਸਿਟੀ ਦੀ ਅਰਥ ਸ਼ਾਸਤਰ ਦੀ ਪ੍ਰੋਫੈਸਰ ਜਯਤੀ ਘੋਸ਼ ਸਣੇ ਹੋਰਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦਿੱਲੀ ਪੁਲਸ ਦੇ ਆਫੀਸ਼ੀਅਲ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ—ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸ੍ਰੀ ਸੀਤਾ ਰਾਮ ਯੇਚੁਰੀ, ਸ੍ਰੀ ਯੋਗੇਂਦਰ ਯਾਦਵ ਤੇ ਸ੍ਰੀਮਤੀ ਜਯਤੀ ਘੋਸ਼ ਨੂੰ ਦਿੱਲੀ ਪੁਲਸ ਵੱਲੋਂ ਦਾਖਲ ਕੀਤੀ ਜ਼ਿਮਨੀ ਚਾਰਜਸ਼ੀਟ ਵਿਚ ਸਹਿ-ਮੁਲਜ਼ਮ ਨਹੀਂ ਬਣਾਇਆ ਗਿਆ। ਐਤਵਾਰ ਖਬਰਾਂ ਛਪੀਆਂ ਸਨ ਕਿ ਦਿੱਲੀ ਪੁਲਸ ਨੇ ਯੇਚੁਰੀ, ਯਾਦਵ, ਘੋਸ਼, ਪ੍ਰੋਫੈਸਰ ਅਪੂਰਵਾਨੰਦ ਤੇ ਡਾਕੂਮੈਂਟਰੀ ਫਿਲਮਮੇਕਰ ਰਾਹੁਲ ਰਾਏ ਨੂੰ ਫਰਵਰੀ ਦੇ ਦੰਗਿਆਂ ਲਈ ਸਹਿ-ਮੁਲਜ਼ਮ ਦੱਸਿਆ ਹੈ।

231 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper