Latest News
ਆਪੋਜ਼ੀਸ਼ਨ ਖੇਤੀ ਆਰਡੀਨੈਂਸਾਂ ਦਾ ਤਿੱਖਾ ਵਿਰੋਧ ਕਰੇਗੀ

Published on 13 Sep, 2020 10:31 AM.


ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਸੰਸਦ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਮਾਨਸੂਨ ਅਜਲਾਸ ਵਿਚ 11 ਸਰਕਾਰੀ ਆਰਡੀਨੈਂਸਾਂ ਵਿਚੋਂ ਚਾਰ ਦਾ ਡਟਵਾਂ ਵਿਰੋਧ ਕਰਨਗੀਆਂ। ਇਨ੍ਹਾਂ ਵਿਚੋਂ ਤਿੰਨ ਖੇਤੀਬਾੜੀ ਨਾਲ ਤੇ ਇਕ ਬੈਂਕਾਂ ਨਾਲ ਸੰਬੰਧਤ ਹੈ। ਰਾਜ ਸਭਾ ਵਿਚ ਕਾਂਗਰਸ ਦੇ ਚੀਫ ਵਿੱ੍ਹਪ ਜੈਰਾਮ ਰਮੇਸ਼ ਨੇ ਦੱਸਿਆ ਕਿ ਆਰਡੀਨੈਂਸਾਂ ਦੇ ਸੰਬੰਧ ਵਿਚ ਗੈਰ-ਐੱਨ ਡੀ ਏ ਪਾਰਟੀਆਂ ਸਾਂਝੀ ਰਣਨੀਤੀ 'ਤੇ ਮੋਟੇ ਤੌਰ 'ਤੇ ਸਹਿਮਤ ਹੋਈਆਂ ਹਨ। ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖ ਚੁੱਕੇ ਹਨ ਤੇ ਪੰਜਾਬ ਅਸੰਬਲੀ ਤਾਂ ਇਨ੍ਹਾਂ ਵਿਰੁੱਧ ਮਤਾ ਵੀ ਪਾਸ ਕਰ ਚੁੱਕੀ ਹੈ। ਇਹ ਤਿੰਨੇ ਆਰਡੀਨੈਂਸ ਕਿਸਾਨਾਂ ਦੀ ਤਬਾਹੀ ਦਾ ਕਾਰਨ ਬਣਨਗੇ। ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਇਨ੍ਹਾਂ ਆਰਡੀਨੈਂਸਾਂ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਸੰਸਦ ਅੱਗੇ ਮੁਜ਼ਾਹਰੇ ਦਾ ਵੀ ਐਲਾਨ ਕੀਤਾ ਹੋਇਆ ਹੈ।

268 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper