Latest News
ਲਾਕਡਾਊਨ ਦੌਰਾਨ ਮਰਨ ਵਾਲੇ ਮਜ਼ਦੂਰਾਂ ਦਾ ਕੇਂਦਰ ਨੇ ਹਿਸਾਬ ਹੀ ਨਹੀਂ ਰੱਖਿਆ

Published on 14 Sep, 2020 10:26 AM.


ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੋਮਵਾਰ ਸੰਸਦ ਵਿਚ ਕਿਹਾ ਕਿ ਲਾਕਡਾਊਨ ਕਾਰਨ ਪਿੰਡਾਂ ਵੱਲ ਪ੍ਰਵਾਸ ਕਰਦਿਆਂ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਦਾ ਉਸ ਕੋਲ ਹਿਸਾਬ ਨਹੀਂ। ਇਸ ਸੁਆਲ ਕਿ ਕੀ ਲਾਕਡਾਊਨ ਦੌਰਾਨ ਹਜ਼ਾਰਾਂ ਮਜ਼ਦੂਰ ਮਾਰੇ ਗਏ, ਦਾ ਲਿਖਤੀ ਜਵਾਬ ਦਿੰਦਿਆਂ ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਉਸ ਕੋਲ ਅਜਿਹਾ ਕੋਈ ਡਾਟਾ ਨਹੀਂ ਹੈ। ਮਰਨ ਵਾਲਿਆਂ ਨੂੰ ਮੁਆਵਜ਼ਾ ਦੇਣ ਦੇ ਸੰਬੰਧ ਵਿਚ ਮੰਤਰਾਲੇ ਨੇ ਕਿਹਾ, 'ਜਦ ਮਰਨ ਵਾਲਿਆਂ ਦਾ ਨਹੀਂ ਪਤਾ ਤਾਂ ਮੁਆਵਜ਼ਾ ਕੀ ਦੇਣਾ ਸੀ।' ਸਰਕਾਰ ਨੇ ਇਹ ਵੀ ਕਿਹਾ ਕਿ ਉਸ ਨੇ ਇਹ ਹਿਸਾਬ ਵੀ ਨਹੀਂ ਰੱਖਿਆ ਕਿ ਮਹਾਂਮਾਰੀ ਦੌਰਾਨ ਕਿੰਨੇ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ।
ਸੰਸਾਰ ਬੈਂਕ ਦੀ ਅਪ੍ਰੈਲ ਦੀ ਇਕ ਰਿਪੋਰਟ ਮੁਤਾਬਕ 25 ਮਾਰਚ ਨੂੰ ਸ਼ੁਰੂ ਹੋਏ ਲਾਕਡਾਊਨ ਕਾਰਨ ਕਰੀਬ ਚਾਰ ਕਰੋੜ ਮਜ਼ਦੂਰਾਂ ਦੀ ਰੋਜ਼ੀ-ਰੋਟੀ ਜਾਂਦੀ ਲੱਗੀ। ਅਪ੍ਰੈਲ ਵਿਚ ਛੋਟੇ ਵਪਾਰੀਆਂ, ਹਾਕਰਾਂ ਤੇ ਦਿਹਾੜੀ ਮਜ਼ਦੂਰਾਂ ਨੂੰ ਬੁਰੀ ਮਾਰ ਪਈ। ਉਸ ਮਹੀਨੇ ਕੰਮ ਗੁਆਉਣ ਵਾਲੇ 12 ਕਰੋੜ 15 ਲੱਖ ਲੋਕਾਂ ਵਿਚੋਂ 9 ਕਰੋੜ 12 ਲੱਖ ਇਹੀ ਸਨ।

194 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper