Latest News
ਗੰਢਿਆਂ ਦੀ ਬਰਾਮਦ 'ਤੇ ਰੋਕ ਦਾ ਪਾਕਿ ਨੂੰ ਫਾਇਦਾ ਹੋਵੇਗਾ : ਪਵਾਰ

Published on 15 Sep, 2020 10:43 AM.


ਨਵੀਂ ਦਿੱਲੀ : ਐਨ ਸੀ ਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਮੰਗਲਵਾਰ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੂੰ ਮਿਲ ਕੇ ਗੰਢਿਆਂ ਦੀ ਬਰਾਮਦ 'ਤੇ ਰੋਕ ਦਾ ਫੈਸਲਾ ਵਾਪਸ ਲੈਣ ਲਈ ਕਿਹਾ। ਇਸਤੋਂ ਬਾਅਦ ਪਵਾਰ ਨੇ ਕਿਹਾ ਕਿ ਗੋਇਲ ਨੇ ਭਰੋਸਾ ਦਿਵਾਇਆ ਹੈ ਕਿ ਜੇ ਵਣਜ, ਵਿੱਤ ਤੇ ਖਪਤਕਾਰ ਮਾਮਲਿਆਂ ਦੇ ਮੰਤਰਾਲਿਆਂ ਵਿਚਾਲੇ ਸਹਿਮਤੀ ਹੋ ਜਾਂਦੀ ਹੈ ਤਾਂ ਸਰਕਾਰ ਫੈਸਲੇ 'ਤੇ ਮੁੜ ਵਿਚਾਰ ਕਰ ਸਕਦੀ ਹੈ। ਪਵਾਰ ਨੇ ਮੰਤਰੀ ਨੂੰ ਦੱਸਿਆ ਕਿ ਰੋਕ ਨਾਲ ਭਾਰਤ ਦੇ ਕੌਮਾਂਤਰੀ ਮੰਡੀ ਵਿਚ ਭਰੋਸੇਯੋਗ ਸਪਲਾਇਰ ਵਾਲੇ ਅਕਸ ਨੂੰ ਸੱਟ ਵੱਜੇਗੀ। ਇਸਦਾ ਪਾਕਿਸਤਾਨ ਤੇ ਹੋਰਨਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ।

80 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper