Latest News
ਚੀਨ ਸਰਹੱਦੀ ਨਿਸ਼ਾਨਦੇਹੀ ਨੂੰ ਮੰਨਣ ਲਈ ਤਿਆਰ ਨਹੀਂ : ਰਾਜਨਾਥ

Published on 15 Sep, 2020 10:47 AM.


ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਕਿਹਾ ਕਿ ਪੂਰਬੀ ਲੱਦਾਖ ਵਿਚ ਚੀਨ ਨਾਲ ਸਰਹੱਦੀ ਮਸਲਾ ਇਸ ਕਰਕੇ ਹੱਲ ਨਹੀਂ ਹੋ ਰਿਹਾ ਕਿਉਂਕਿ ਚੀਨ ਸਰਹੱਦ ਦੀ ਰਵਾਇਤੀ ਨਿਸ਼ਾਨਦੇਹੀ ਨੂੰ ਤਸਲੀਮ ਨਹੀਂ ਕਰ ਰਿਹਾ। ਲਾਈਨ ਆਫ ਐਕਚੁਅਲ ਕੰਟਰੋਲ ਉਤਲੀ ਸਥਿਤੀ ਬਾਰੇ ਸੰਸਦ ਵਿਚ ਬਿਆਨ ਦਿੰਦਿਆਂ ਉਨ੍ਹਾ ਕਿਹਾ ਕਿ ਭਾਰਤ ਪੁਰਅਮਨ ਹਲ ਪ੍ਰਤੀ ਵਚਨਬੱਧ ਹੈ ਪਰ ਚੀਨ ਦੀਆਂ ਸਾਰੀਆਂ ਹਮਲਾਵਰ ਕਾਰਵਾਈਆਂ ਦਾ ਫੌਜ ਤਾਕਤ ਨਾਲ ਮੁਕਾਬਲਾ ਕਰੇਗੀ। ਉਨ੍ਹਾ ਇਹ ਵੀ ਕਿਹਾ ਕਿ ਚੀਨ ਵੱਲੋਂ ਸਾਰੇ ਸਮਝੌਤਿਆਂ ਦੀ ਉਲੰਘਣਾ ਕਾਰਨ ਮਸਲਾ ਹੱਲ ਨਹੀਂ ਹੋ ਰਿਹਾ।
ਮੁੱਦੇ 'ਤੇ ਬੋਲਣ ਦੀ ਆਗਿਆ ਨਾ ਦੇਣ 'ਤੇ ਕਾਂਗਰਸੀ ਮੈਂਬਰਾਂ ਨੇ ਲੋਕਸਭਾ ਵਿਚੋਂ ਵਾਕਆਊਟ ਕਰਕੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ 15 ਜੂਨ ਨੂੰ ਗਲਵਾਨ ਵਾਦੀ ਵਿਚ ਭਾਰਤੀ ਫੌਜ ਨੇ ਚੀਨੀ ਫੌਜ ਦਾ ਕਾਫੀ ਜਾਨੀ ਨੁਕਸਾਨ ਕੀਤਾ ਸੀ। ਉਨ੍ਹਾ ਕਿਹਾ ਕਿ ਚੀਨ ਨੇ ਉੱਥੇ ਕਾਫੀ ਫੌਜ ਇਕੱਠੀ ਕਰ ਰੱਖੀ ਹੈ।

165 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper