Latest News
ਦੋ ਸਾਲਾਂ 'ਚ ਐੱਨ ਐੱਸ ਏ ਤਹਿਤ 1198 ਫੜੇ, ਮੱਧ ਪ੍ਰਦੇਸ਼ ਤੇ ਯੂ ਪੀ 'ਚ ਸਭ ਤੋਂ ਵੱਧ

Published on 16 Sep, 2020 10:40 AM.


ਨਵੀਂ ਦਿੱਲੀ : ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਬੁੱਧਵਾਰ ਦੱਸਿਆ ਕਿ 2017-18 ਵਿਚ ਦੇਸ਼ ਵਿਚ ਕੌਮੀ ਸੁਰੱਖਿਆ ਐਕਟ (ਐੱਨ ਐੱਸ ਏ) ਤਹਿਤ 1198 ਲੋਕ ਫੜੇ ਗਏ, ਜਿਨ੍ਹਾਂ ਵਿਚੋਂ 563 ਅਜੇ ਵੀ ਹਿਰਾਸਤ 'ਚ ਹਨ।
ਉਨ੍ਹਾ ਲਿਖਤੀ ਜਵਾਬ ਵਿਚ ਰਾਜ ਸਭਾ ਨੂੰ ਦੱਸਿਆ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਦੀ 2018 ਦੀ ਰਿਪੋਰਟ ਮੁਤਾਬਕ ਸਭ ਤੋਂ ਵੱਧ ਮੱਧ ਪ੍ਰਦੇਸ਼ ਤੇ ਉਸ ਤੋਂ ਬਾਅਦ ਯੂ ਪੀ ਗ੍ਰਿਫਤਾਰੀਆਂ ਕੀਤੀਆਂ ਗਈਆਂ। 2017 ਵਿਚ 501 ਲੋਕ ਫੜੇ ਗਏ, ਜਿਨ੍ਹਾਂ ਵਿਚੋਂ 229 ਨੂੰ ਨਜ਼ਰਸਾਨੀ ਕਰਨ ਵਾਲੇ ਬੋਰਡਾਂ ਨੇ ਛੱਡ ਦਿੱਤਾ ਅਤੇ 272 ਅਜੇ ਵੀ ਹਿਰਾਸਤ ਵਿਚ ਹਨ। ਇਸੇ ਤਰ੍ਹਾਂ 2018 ਵਿਚ 697 ਫੜੇ ਗਏ, ਜਿਨ੍ਹਾਂ ਵਿਚੋਂ 406 ਬੋਰਡਾਂ ਨੇ ਛੱਡ ਦਿੱਤੇ ਤੇ 291 ਅਜੇ ਹਿਰਾਸਤ 'ਚ ਹਨ। ਮੱਧ ਪ੍ਰਦੇਸ਼ ਵਿਚ 2017-18 ਵਿਚ 795 ਫੜੇ ਗਏ, ਜਿਨ੍ਹਾਂ ਵਿਚੋਂ ਬੋਰਡਾਂ ਨੇ 466 ਛੱਡੇ ਤੇ 329 ਅਜੇ ਹਿਰਾਸਤ 'ਚ ਹਨ। ਯੂ ਪੀ ਵਿਚ ਦੋ ਸਾਲਾਂ ਵਿਚ 338 ਫੜੇ, ਜਿਨ੍ਹਾਂ ਵਿਚੋਂ ਬੋਰਡਾਂ ਨੇ 150 ਛੱਡੇ ਤੇ 150 ਅਜੇ ਵੀ ਹਿਰਾਸਤ 'ਚ ਹਨ।

93 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper