Latest News
ਕੋਰੋਨਾ ਕੇਸ 50 ਲੱਖ ਤੋਂ ਟੱਪੇ, ਇਕ ਦਿਨ 'ਚ ਰਿਕਾਰਡ 1290 ਮੌਤਾਂ

Published on 16 Sep, 2020 10:41 AM.


ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਕੇਸਾਂ ਦੀ ਗਿਣਤੀ 11 ਦਿਨਾਂ ਵਿਚ 40 ਲੱਖ ਤੋਂ ਵੱਧ ਕੇ 50 ਲੱਖ ਤੋਂ ਉੱਪਰ ਚਲੇ ਗਈ। ਪਿਛਲੇ 24 ਘੰਟਿਆਂ ਵਿਚ 90 ਹਜ਼ਾਰ 123 ਕੇਸ ਆਉਣ ਨਾਲ ਕੁਲ ਗਿਣਤੀ 50 ਲੱਖ 20 ਹਜ਼ਾਰ 359 ਹੋ ਗਈ, ਹਾਲਾਂਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧ ਕੇ 39 ਲੱਖ 42 ਹਜ਼ਾਰ 360 ਹੋ ਗਈ ਹੈ।
ਪਿਛਲੇ 24 ਘੰਟਿਆਂ ਦੀ ਮਾੜੀ ਗੱਲ ਇਹ ਰਹੀ ਕਿ ਮੌਤਾਂ 1290 ਹੋਈਆਂ, ਜੋ ਕਿ ਰਿਕਾਰਡ ਹਨ। ਮਰਨ ਵਾਲਿਆਂ ਦੀ ਗਿਣਤੀ 82 ਹਜ਼ਾਰ 66 ਹੋ ਗਈ ਹੈ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਇਹ ਡਿੱਗ ਕੇ 1.63 ਫੀਸਦੀ 'ਤੇ ਆ ਗਈ ਹੈ। ਮਰਨ ਵਾਲਿਆਂ ਵਿਚੋਂ 70 ਫੀਸਦੀ ਨੂੰ ਹੋਰ ਬਿਮਾਰੀਆਂ ਵੀ ਸਨ। ਦੇਸ਼ ਵਿਚ ਕੋਰੋਨਾ ਕੇਸਾਂ ਦੀ ਗਿਣਤੀ 10 ਲੱਖ ਤੋਂ 20 ਲੱਖ ਹੋਣ ਵਿਚ 21 ਦਿਨ ਲੱਗੇ ਸਨ। 30 ਲੱਖ ਹੋਣ ਵਿਚ 16 ਦਿਨ ਲੱਗੇ ਅਤੇ 40 ਲੱਖ ਹੋਣ ਵਿਚ 13 ਦਿਨ ਲੱਗੇ ਸਨ। ਇਕ ਲੱਖ ਹੋਣ ਵਿਚ 110 ਦਿਨ ਲੱਗੇ ਸਨ, ਜਦਕਿ 10 ਲੱਖ ਹੋਣ ਵਿਚ ਹੋਰ 59 ਦਿਨ ਲੱਗੇ ਸਨ। ਜ਼ੇਰੇ ਇਲਾਜ ਲੋਕ 9 ਲੱਖ 95 ਹਜ਼ਾਰ 933 ਹਨ। ਇਹ ਕੁਲ ਕੇਸਾਂ ਦਾ 19.84 ਫੀਸਦੀ ਬਣਦੇ ਹਨ।

100 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper