Latest News
ਸੰਸਦ ਦੀ ਨਵੀਂ ਇਮਾਰਤ ਉਸਾਰਨ ਦਾ ਠੇਕਾ ਟਾਟਾ ਨੂੰ ਮਿਲਿਆ

Published on 16 Sep, 2020 10:42 AM.


ਨਵੀਂ ਦਿੱਲੀ : ਸੰਸਦ ਦੀ ਨਵੀਂ ਇਮਾਰਤ ਉਸਾਰਨ ਦਾ ਠੇਕਾ ਟਾਟਾ ਪ੍ਰੋਜੈਕਟਸ ਨੂੰ ਮਿਲਿਆ ਹੈ। ਟਾਟਾ ਨੇ 861.90 ਕਰੋੜ ਦੀ ਬੋਲੀ ਲਾਈ ਸੀ, ਜਦਕਿ ਲਾਰਸਨ ਐਂਡ ਟੂਬਰੋ ਨੇ 865 ਕਰੋੜ ਦੀ। ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਨੇ ਬੁੱਧਵਾਰ ਬੋਲੀਆਂ ਖੋਲ੍ਹੀਆਂ। ਉਸ ਨੇ 940 ਕਰੋੜ ਦੀ ਲਾਗਤ ਦਾ ਅੰਦਾਜ਼ਾ ਲਾਇਆ ਸੀ। ਤਿਕੋਨੀ ਸ਼ਕਲ ਦੀ ਇਮਾਰਤ ਇਕ ਸਾਲ ਵਿਚ ਬਣ ਜਾਣ ਦੀ ਸੰਭਾਵਨਾ ਹੈ। ਬ੍ਰਿਟਿਸ਼ ਕਾਲ ਵਿਚ ਬਣੀ ਸੰਸਦ ਗੋਲਾਕਾਰ ਹੈ। ਇਸ ਨੂੰ ਨਵਿਆਉਣ ਤੋਂ ਬਾਅਦ ਹੋਰਨਾਂ ਕੰਮਾਂ ਲਈ ਵਰਤਿਆ ਜਾਵੇਗਾ।

101 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper