Latest News
ਪੀ ਆਰ ਟੀ ਸੀ ਵਰਕਰਾਂ ਵੱਲੋਂ ਘੋਲ ਤੇਜ਼ ਕਰਨ ਦਾ ਫੈਸਲਾ, 7 ਨੂੰ ਮੋਤੀ ਮਹਿਲ ਵੱਲ ਮਾਰਚ

Published on 16 Sep, 2020 10:50 AM.

ਪਟਿਆਲਾ : ਬੁੱਧਵਾਰ ਪਟਿਆਲਾ ਬੱਸ ਸਟੈਂਡ ਵਿਖੇ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ ਬੀ ਸੀ, ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਵਰਕਰਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਚੱਲ ਰਹੀ ਐਜੀਟੇਸ਼ਨ ਦੀ ਕੜੀ ਦੇ ਅਗਲੇ ਪੜਾਅ ਵਜੋਂ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵਸ੍ਰੀ ਬਹਾਦਰ ਸਿੰਘ, ਜਰਨੈਲ ਸਿੰਘ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕੀਤੀ। ਜਿਨ੍ਹਾਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ, ਉਹਨਾਂ ਵਿੱਚ ਕੋਰੋਨਾ ਸੰਕਟ ਦੇ ਸਮੇਂ ਵਿੱਚ ਕਰਮਚਾਰੀਆਂ ਨੂੰ ਸਮੇਂ ਸਿਰ ਪੂਰੀ ਤਨਖਾਹ ਅਤੇ ਪੈਨਸ਼ਨ ਨਾ ਮਿਲਣਾ, ਪੰਜਾਬ ਸਰਕਾਰ ਵਲੋਂ ਪੀ ਆਰ ਟੀ ਸੀ ਨੂੰ ਕੋਵਿਡ—19 ਕਾਰਨ ਪਏ 200 ਕਰੋੜ ਰੁਪਏ ਦੇ ਘਾਟੇ ਦੀ ਪ੍ਰਤੀ ਪੂਰਤੀ ਨਾ ਕਰਨਾ, ਪੰਜਾਬ ਸਰਕਾਰ ਵੱਲੋਂ ਪੀ ਆਰ ਟੀ ਸੀ ਨੂੰ ਮੁਫ਼ਤ ਸਫਰ ਸਹੂਲਤਾਂ ਬਦਲੇ ਬਣਦੇ 190 ਕਰੋੜ ਰੁਪਏ ਨਾ ਦੇਣਾ, ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨਾ, ਕੰਟਰੈਕਟ ਵਰਕਰਾਂ ਦੀ ਤਲਖਾਹ ਵਿੱਚ ਪਨਬਸ ਦੀ ਤਰ੍ਹਾਂ 2500/— ਰੁਪਏ ਪ੍ਰਤੀ ਮਹੀਨਾ ਦਾ ਵਾਧਾ ਕਰਨਾ, ਕੰਟਰੈਕਟ ਵਰਕਰਾਂ ਨਾਲ ਜ਼ਾਲਮਾਨਾ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਬੰਦ ਕਰਨਾ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਵਿੱਚ ਲੈ ਕੇ ਆਉਣਾ, ਵਰਕਰਾਂ ਦੀਆਂ ਤਰੱਕੀਆਂ ਤੁਰੰਤ ਕਰਨਾ, ਕੰਟਰੈਕਟ ਵਰਕਰਾਂ ਦੇ ਡੀ.ਸੀ. ਰੇਟਾ ਵਿੱਚ ਕੀਤੇ ਵਾਧੇ ਤਨਖਾਹ ਨਾਲ ਲਾਉਣੇ, ਵਰਕਰਾਂ ਦੇ 70 ਕਰੋੜ ਰੁਪਏ ਦੇ ਬਕਾਏ ਅਦਾ ਕਰਨੇ, ਅਨੇਕਾ ਅਦਾਲਤੀ ਫੈਸਲੇ ਵਰਕਰਾਂ ਦੇ ਹੱਕ ਦੇ ਲਾਗੂ ਕਰਨਾ, ਜਨਰਲ ਮੈਨੇਜਰਾਂ ਦੁਆਰਾ ਵਰਕਰਾਂ ਨਾਲ ਕੀਤੇ ਜਾਂਦੇ ਵਿਤਕਰੇ, ਮਨਮਾਨੀਆਂ ਅਤੇ ਧੱਕੇਸ਼ਾਹੀਆਂ ਬੰਦ ਕਰਨਾ ਅਤੇ ਕੋਰੋਨਾ ਤੋਂ ਬਚਾਅ ਲਈ ਵਰਕਰਾਂ ਦੀ ਸੇਫਟੀ ਦੇ ਪ੍ਰਬੰਧਾਂ ਵਿੱਚ ਘਾਟਾ ਦੂਰ ਕੀਤੀਆਂ ਜਾਣ ਆਦਿ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਅਦਾਰੇ ਦੀਆਂ ਹਕੀਕੀ ਸਮੱਸਿਆਵਾਂ ਵੱਲ ਧਿਆਨ ਦੇ ਕੇ ਹੱਲ ਕਰਨ 'ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਰੋਨਾ ਦੀ ਆੜ ਵਿੱਚ ਵਰਕਰਾਂ ਦੀਆਂ ਮੰਗਾਂ ਨੂੰ ਇਸੇ ਤਰ੍ਹਾਂ ਨਜ਼ਰਅੰਦਾਜ ਕੀਤਾ ਜਾਂਦਾ ਰਿਹਾ ਅਤੇ ਵਰਕਰਾਂ ਵਿਰੁੱਧ ਤੇਜ਼ ਕੀਤੀਆਂ ਵਧੀਕੀਆਂ ਨੂੰ ਨਾ ਰੋਕਿਆ ਗਿਆ ਅਤੇ ਕੱਲ੍ਹ ਹੋਈ ਮੀਟਿੰਗ ਦੇ ਵਾਅਦੇ ਮੁਤਾਬਕ 15 ਦਿਨਾਂ ਵਿੱਚ ਮਸਲੇ ਹੱਲ ਨਾ ਕੀਤੇ ਅਤੇ ਪੂਰੀ ਤਨਖਾਹ ਤੇ ਪੈਨਸ਼ਨ 2 ਦਿਨਾਂ ਵਿੱਚ ਨਾ ਦਿੱਤੀ ਗਈ ਤਾਂ 24 ਸਤੰਬਰ ਨੂੰ ਸਾਰੇ ਡਿਪੂਆਂ ਵਿੱਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 7 ਅਕਤੂਬਰ ਨੂੰ ਮੋਤੀ ਮਹਿਲ ਵੱਲ ਮਾਰਚ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਉਸ ਤੋਂ ਅਗਲਾ ਕਦਮ ਹੜਤਾਲ ਕਰਨਾ ਹੋਵੇਗਾ।

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper