Latest News
ਬੀਬੀਆਂ ਨੇ ਪਹਾੜ ਵੱਢ ਕੇ ਲਿਆਂਦਾ ਪਾਣੀ

Published on 17 Sep, 2020 11:15 AM.


ਛਤਰਪੁਰ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਬਲਾਕ ਬੜਾਮਲਹਰਾ ਦੇ ਪਿੰਡ ਅੰਗਰੋਠਾ ਵਿਚੋਂ 100 ਤੋਂ ਵੱਧ ਮਹਿਲਾਵਾਂ ਨੇ 107 ਮੀਟਰ ਪਹਾੜ ਕੱਟ ਕੇ ਪਾਣੀ ਦਾ ਪ੍ਰਬੰਧ ਕੀਤਾ ਹੈ। ਹੁਣ ਪਿੰਡ ਦੇ ਤਲਾਬ ਭਰਨ ਲੱਗੇ ਹਨ ਤੇ ਸੁੱਕੇ ਖੂਹ ਵਿਚ ਵੀ ਪਾਣੀ ਆ ਗਿਆ ਹੈ। ਨਲਕਿਆਂ ਵਿਚੋਂ ਵੀ ਪਾਣੀ ਨਿਕਲਣ ਲੱਗਾ ਹੈ। ਜਲ ਸਹੇਲੀ ਬਬੀਤਾ ਰਾਜਪੂਤ ਨੇ ਦੱਸਿਆ ਕਿ ਮਹਿਲਾਵਾਂ ਤਿੰਨ-ਤਿੰਨ ਕਿਲੋਮੀਟਰ ਤੋਂ ਪੈਦਲ ਆ ਕੇ ਪਹਾੜ ਕੱਟਦੀਆਂ ਸਨ। ਪਹਾੜ ਕੱਟਣ ਤੋਂ ਬਾਅਦ ਮਹਿਲਾਵਾਂ ਨੇ ਪਹਾੜ ਨੂੰ ਬਚਾਉਣ ਲਈ ਬੂਟੇ ਲਾਉਣ ਦਾ ਸੰਕਲਪ ਲਿਆ ਹੈ।

124 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper