Latest News
ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਤੇ ਰਕੁਲ ਪ੍ਰੀਤ ਸਿੰਘ ਨੂੰ ਸੰਮਨ

Published on 23 Sep, 2020 10:59 AM.


ਮੁੰਬਈ : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਬੁੱਧਵਾਰ ਡਰੱਗ ਨਾਲ ਸੰਬੰਧਤ ਕੇਸ ਵਿਚ ਪੁੱਛਗਿੱਛ ਲਈ ਅਦਾਕਾਰਾ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਤੇ ਰਕੁਲ ਪ੍ਰੀਤ ਸਿੰਘ ਨੂੰ ਸੰਮਨ ਭੇਜ ਕੇ ਅਗਲੇ ਤਿੰਨ ਦਿਨਾਂ ਵਿਚ ਪੇਸ਼ ਹੋਣ ਲਈ ਕਿਹਾ ਹੈ। ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਡਰੱਗ ਦੇ ਐਂਗਲ ਦੀ ਜਾਂਚ ਕਰ ਰਹੀ ਐੱਨ ਸੀ ਬੀ ਦੇ ਅਧਿਕਾਰੀ ਨੇ ਦੱਸਿਆ ਕਿ ਫੋਨ 'ਤੇ ਹੋਈਆਂ ਡਰੱਗ ਦੀਆਂ ਗੱਲਾਂ ਵਿਚ ਇਨ੍ਹਾਂ ਹੀਰੋਇਨਾਂ ਦੇ ਨਾਂਅ ਸਾਹਮਣੇ ਆਏ ਹਨ।

98 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper