Latest News
ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

Published on 23 Sep, 2020 11:03 AM.


ਚੰਡੀਗੜ੍ਹ : ਪੰਜਾਬ ਪੁਲਸ ਦੇ ਸਾਬਕਾ ਡੀ ਜੀ ਸੁਮੇਧ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਬਲੈਂਕਟ ਬੇਲ ਦੇ ਦਿੱਤੀ। ਇਸ ਨਾਲ ਉਸ ਦੀ ਗ੍ਰਿਫਤਾਰੀ ਦਾ ਖਤਰਾ ਟਲ ਗਿਆ ਹੈ। ਹਾਈ ਕੋਰਟ ਦੇ ਹੁਕਮ ਮੁਤਾਬਕ ਗ੍ਰਿਫਤਾਰੀ ਤੋਂ ਹਫਤਾ ਪਹਿਲਾਂ ਉਸ ਨੂੰ ਨੋਟਿਸ ਦੇਣਾ ਪਵੇਗਾ। ਸੈਣੀ ਖਿਲਾਫ ਕਈ ਕੇਸ ਹਨ।
ਸੁਪਰੀਮ ਕੋਰਟ ਨੇ ਜੇ ਈ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਕਤਲ ਕੇਸ ਵਿਚ ਉਸ ਨੂੰ ਅੰਤਰਮ ਜ਼ਮਾਨਤ ਦੇ ਦਿੱਤੀ ਸੀ, ਪਰ ਜਾਂਚ ਵਿਚ ਪੁਲਸ ਨਾਲ ਸਹਿਯੋਗ ਕਰਨ ਲਈ ਕਿਹਾ ਸੀ। ਪੁਲਸ ਨੇ ਉਸ ਨੂੰ ਸੱਦਿਆ ਵੀ ਸੀ, ਪਰ ਕਿਸੇ ਹੋਰ ਕੇਸ ਵਿਚ ਗ੍ਰਿਫਤਾਰ ਕਰ ਲਏ ਜਾਣ ਦੇ ਡਰੋਂ ਉਸ ਨੇ ਹਾਈ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ।

182 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper