Latest News
58 ਲੱਖ ਵਿਚੋਂ ਸਾਢੇ 47 ਲੱਖ ਕੋਰੋਨਾ ਪੀੜਤ ਰਾਜ਼ੀ

Published on 25 Sep, 2020 09:06 AM.

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 86 ਹਜ਼ਾਰ 52 ਨਵੇਂ ਕੇਸ ਆਉਣ ਨਾਲ ਕੋਰੋਨਾ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ 58 ਲੱਖ 18 ਹਜ਼ਾਰ 570 ਹੋ ਗਈ, ਹਾਲਾਂਕਿ ਇਨ੍ਹਾਂ ਵਿਚੋਂ 47 ਲੱਖ 56 ਹਜ਼ਾਰ 164 ਠੀਕ ਹੋ ਚੁੱਕੇ ਹਨ। ਇਹ ਕੁਲ ਕੇਸਾਂ ਦਾ 81.74 ਫੀਸਦੀ ਬਣਦੇ ਹਨ। ਇਸੇ ਦੌਰਾਨ 1141 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 92 ਹਜ਼ਾਰ 290 ਹੋ ਗਈ ਹੈ। ਇਹ ਕੁਲ ਕੇਸਾਂ ਦਾ 1.59 ਫੀਸਦੀ ਬਣਦੀ ਹੈ। 9 ਲੱਖ 70 ਹਜ਼ਾਰ 116 ਦਾ ਇਲਾਜ ਚਲ ਰਿਹਾ ਹੈ, ਜਿਹੜੇ 16.67 ਫੀਸਦੀ ਬਣਦੇ ਹਨ।

96 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper