Latest News
ਤਿੰਨ ਪੜਾਵੀ ਬਿਹਾਰ ਅਸੰਬਲੀ ਚੋਣਾਂ 28 ਅਕਤੂਬਰ ਤੋਂ, ਵੋਟਰਾਂ ਲਈ 72 ਲੱਖ ਦਸਤਾਨੇ ਖਰੀਦੇ

Published on 25 Sep, 2020 09:08 AM.

ਪਟਨਾ : ਚੋਣ ਕਮਿਸ਼ਨ ਵੱਲੋਂ ਸ਼ੁੱਕਰਵਾਰ ਕੀਤੇ ਗਏ ਐਲਾਨ ਮੁਤਾਬਕ 243 ਮੈਂਬਰੀ ਬਿਹਾਰ ਅਸੰਬਲੀ ਦੀਆਂ ਚੋਣਾਂ 28 ਅਕਤੂਬਰ ਤੋਂ ਤਿੰਨ ਪੜਾਵਾਂ ਵਿਚ ਹੋਣਗੀਆਂ ਤੇ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਵੇਗੀ। ਕੋਰੋਨਾ ਕਾਲ ਵਿਚ ਹੋਣ ਵਾਲੀਆਂ ਇਹ ਪਹਿਲੀਆਂ ਅਸੰਬਲੀ ਚੋਣਾਂ ਹਨ। 28 ਅਕਤੂਬਰ ਨੂੰ 71 ਸੀਟਾਂ ਤੋਂ ਬਾਅਦ 3 ਨਵੰਬਰ ਨੂੰ 94 ਸੀਟਾਂ ਤੇ 7 ਨਵੰਬਰ ਨੂੰ 78 ਸੀਟਾਂ 'ਤੇ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਚੋਣ ਅਮਲੇ ਲਈ 7 ਲੱਖ ਹੈਂਡ ਸੈਨੀਟਾਈਜ਼ਰਾਂ, 4 ਕਰੋੜ 46 ਲੱਖ ਮਾਸਕਾਂ, 6 ਲੱਖ ਨਿਜੀ ਸੁਰੱਖਿਆ ਉਪਰਕਰਣ ਸੂਟਾਂ, 7 ਲੱਖ 60 ਹਜ਼ਾਰ ਫੇਸ ਸ਼ੀਲਡਾਂ ਤੇ 23 ਲੱਖ ਦਸਤਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਕਮਿਸ਼ਨ ਨੇ ਵੋਟਰਾਂ ਲਈ ਵੀ ਇਕ ਵਾਰ ਵਰਤੇ ਜਾਣ ਵਾਲੇ 72 ਲੱਖ ਦਸਤਾਨੇ ਖਰੀਦੇ ਹਨ। ਸੂਬੇ ਵਿਚ 7 ਕਰੋੜ 20 ਲੱਖ ਤੋਂ ਵਧ ਵੋਟਰ ਹਨ। ਇਨ੍ਹਾਂ ਵਿਚ 2 ਲੱਖ 30 ਹਜ਼ਾਰ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਜੋੜਿਆ ਗਿਆ ਹੈ, ਜਿਨ੍ਹਾਂ ਨੂੰ ਲਾਕਡਾਊਨ ਵਿਚ ਪਿੰਡ ਪਰਤਣਾ ਪਿਆ। ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ ਤੇ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ। ਵੋਟਰਾਂ ਨੂੰ 6 ਫੁੱਟ ਦੇ ਫਾਸਲੇ 'ਤੇ ਖੜ੍ਹਾ ਹੋਣਾ ਪਵੇਗਾ। ਬੂਥਾਂ 'ਤੇ ਸਾਬਣ ਦਾ ਪ੍ਰਬੰਧ ਵੀ ਹੋਵੇਗਾ।
ਨਰਾਤੇ, ਦੁਰਗਾ ਪੂਜਾ, ਛਠ, ਦੀਵਾਲੀ, ਮਿਲਾਦ ਉਨ ਨਬੀ ਤੇ ਕੁਝ ਹੋਰ ਤਿਉਹਾਰ ਅਕਤੂਬਰ-ਨਵੰਬਰ ਵਿਚ ਹਨ। ਪ੍ਰਵਾਸੀ ਮਜ਼ਦੂਰ ਤਿਉਹਾਰਾਂ ਵਿਚ ਹੀ ਆਮ ਕਰਕੇ ਘਰ ਆਉਂਦੇ ਹਨ। ਲਾਕਡਾਊਨ ਤੋਂ ਬਾਅਦ ਸਰਕਾਰ ਪ੍ਰਤੀ ਉਨ੍ਹਾਂ ਦੇ ਰਵੱਈਏ ਦੀ ਵੀ ਇਨ੍ਹਾਂ ਚੋਣਾਂ ਵਿਚ ਝਲਕ ਮਿਲੇਗੀ।

82 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper