Latest News
ਗੁਰਪ੍ਰੀਤ ਸੰਧੂ ਤੇ ਸੰਜੂ ਸਰਬੋਤਮ ਫੁੱਟਬਾਲਰ ਐਲਾਨੇ ਗਏ

Published on 25 Sep, 2020 09:10 AM.

ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਤੇ ਮਹਿਲਾ ਟੀਮ ਦੀ ਮਿਡ ਫੀਲਡਰ ਸੰਜੂ ਨੂੰ ਸ਼ੁੱਕਰਵਾਰ 2019-20 ਲਈ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਸਾਲ ਦੇ ਸਰਬੋਤਮ ਫੁੱਟਬਾਲਰ ਐਲਾਨਿਆ ਗਿਆ। ਸੰਧੂ ਨੇ ਇਹ ਖਿਤਾਬ ਪਹਿਲੀ ਵਾਰ ਹਾਸਲ ਕੀਤਾ ਹੈ। ਉਂਜ ਉਹ 'ਪਲੇਅਰ ਆਫ ਦੀ ਯੀਅਰ' ਬਣਨ ਵਾਲੇ ਦੂਜੇ ਗੋਲਕੀਪਰ ਹਨ। 2009 ਵਿਚ ਗੋਲਕੀਪਰ ਸੁਬ੍ਰਤਾ ਪਾਲ ਨੂੰ ਇਹ ਖਿਤਾਬ ਮਿਲਿਆ ਸੀ। ਸੰਧੂ ਨੂੰ ਇੰਡੀਅਨ ਸੁਪਰ ਲੀਗ ਤੇ ਆਈ ਲੀਗ ਦੇ ਕਲੱਬ ਕੋਚਾਂ ਦੀਆਂ ਵੋਟਾਂ ਦੇ ਆਧਾਰ 'ਤੇ ਜੇਤੂ ਐਲਾਨਿਆ ਗਿਆ। ਪਿਛਲੇ ਸਾਲ ਅਰਜਨ ਐਵਾਰਡ ਵੀ ਜਿੱਤਣ ਵਾਲੇ ਸੰਧੂ ਨੇ ਕਿਹਾ, ''ਹਮੇਸ਼ਾ ਇੱਥੋਂ ਤਕ ਪੁੱਜਣ ਦੀ ਇੱਛਾ ਸੀ ਅਤੇ ਮੈਂ ਇਸ ਪੁਰਸਕਾਰ ਨੂੰ ਹਾਸਲ ਕਰਨਾ ਚਾਹੁੰਦਾ ਸੀ। ਛੇਤਰੀ ਭਰਾ (ਸੁਨੀਲ ਛੇਤਰੀ) ਨੇ ਕਈ ਵਾਰ ਇਹ ਪੁਰਸਕਾਰ ਜਿੱਤਿਆ ਤੇ ਮੈਂ ਵੀ ਸੋਚਦਾ ਸੀ ਕਿ ਮੈਂ ਵੀ ਇਸਨੂੰ ਜਿੱਤਣ ਦੇ ਕਾਬਲ ਬਣ ਸਕਦਾ ਹਾਂ।'' ਮਿਡ ਫੀਲਡਰ ਅਨਿਰੁਧ ਥਾਪਾ ਨੂੰ 'ਐਮਰਜਿੰਗ ਫੁੱਟਬਾਲਰ ਆਫ ਦੀ ਯੀਅਰ' ਚੁਣਿਆ ਗਿਆ ਹੈ।
ਸੰਜੂ ਨੂੰ ਸ਼ਾਨਦਾਰ ਸੈਸ਼ਨ ਲਈ ਚੁਣਿਆ ਗਿਆ। ਰਤਨ ਬਾਲਾ ਦੇਵੀ ਨੂੰ 2019-20 ਦੀ 'ਐਮਰਜਿੰਗ ਵੁਮੈੱਨ ਫੁੱਟਬਾਲਰ ਆਫ ਦੀ ਯੀਅਰ' ਐਲਾਨਿਆ ਗਿਆ। ਦੋਹਾਂ ਦੀ ਚੋਣ ਮੁੱਖ ਕੋਚ ਮੇਮਾਲ ਰੌਕੀ ਨੇ ਫੈਡਰੇਸ਼ਨ ਦੇ ਤਕਨੀਕੀ ਡਾਇਰੈਕਟਰ ਇਸਾਕ ਦੋਰੂ ਨਾਲ ਮਸ਼ਵਰਾ ਕਰਕੇ ਕੀਤੀ।
ਸੰਜੂ ਨੇ ਕਿਹਾ, ''ਨਿਜੀ ਤੌਰ 'ਤੇ ਮੇਰੇ ਲਈ ਇਹ ਵੱਡੀ ਪ੍ਰਾਪਤੀ ਹੈ। ਇਹ ਪੁਰਸਕਾਰ ਉਸ ਸਖਤ ਮਿਹਨਤ ਦਾ ਨਤੀਜਾ ਹੈ, ਜਿਹੜੀ ਅਸੀਂ ਪਿਛਲੇ ਕੁਝ ਸਾਲਾਂ ਤੋਂ ਕਰ ਰਹੇ ਹਾਂ।''

125 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper