Latest News
ਬਾਲਾ ਸੁਬਰਾਮਣੀਅਮ ਨਹੀਂ ਰਹੇ

Published on 25 Sep, 2020 09:13 AM.

ਚੇਨਈ : ਕੋਰੋਨਾ ਦਾ ਸ਼ਿਕਾਰ ਹੋਏ ਨਾਮਵਰ ਗਾਇਕ ਐਸ ਪੀ ਬਾਲਾਸੁਬਰਾਮਣੀਅਮ (74) ਦਾ ਸ਼ੁੱਕਰਵਾਰ ਇਥੋਂ ਦੇ ਐਮ ਜੀ ਐਮ ਹਸਪਤਾਲ ਵਿਚ ਦਿਹਾਂਤ ਹੋ ਗਿਆ। ਪਦਮਸ੍ਰੀ ਤੇ ਪਦਮ ਭੂਸ਼ਣ ਐਵਾਰਡਾਂ ਨਾਲ ਨਿਵਾਜੇ ਗਏ ਸੁਬਰਾਮਣੀਅਮ ਨੇ 16 ਭਾਰਤੀ ਭਾਸ਼ਾਵਾਂ ਵਿਚ 40 ਹਜ਼ਾਰ ਤੋਂ ਵੱਧ ਗਾਣੇ ਗਾਏ। ਉਨ੍ਹਾ ਸ਼ਿਵਾਜੀ ਗਣੇਸ਼ਨ, ਰਜਨੀਕਾਂਤ, ਕਮਲ ਹਾਸਨ ਤੇ ਸਲਮਾਨ ਖਾਨ ਲਈ ਗਾਇਆ। ਉਨ੍ਹਾ ਦੇ ਪ੍ਰਸੰਸਕਾਂ ਨੇ ਉਨ੍ਹਾ ਨੂੰ ਪਾਦੁਮ ਨੀਲਾ (ਗਾਉਂਦਾ ਚੰਨ) ਦਾ ਖਿਤਾਬ ਦਿੱਤਾ ਹੋਇਆ ਸੀ। 1981 ਵਿਚ ਆਈ ਫਿਲਮ ਏਕ ਦੂਜੇ ਕੇ ਲੀਏ ਦੇ ਗਾਣੇ ਕਾਫੀ ਹਿੱਟ ਹੋਏ ਸਨ। ਸਲਮਾਨ ਦੀਆਂ ਫਿਲਮਾਂ ਨੂੰ ਕਾਮਯਾਬ ਕਰਨ ਵਿਚ ਉਨ੍ਹਾ ਦੇ ਗਾਏ ਗੀਤਾਂ ਦਾ ਅਹਿਮ ਰੋਲ ਰਿਹਾ।

153 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper