Latest News
ਕੇਂਦਰ ਨੇ ਜੀ ਐਸ ਟੀ ਸੈੱਸ ਦੀ ਦੁਰਵਰਤੋਂ ਕੀਤੀ : ਕੈਗ

Published on 25 Sep, 2020 09:26 AM.

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ 2017-18 ਤੇ 2018-19 ਵਿਚ ਜੀ ਐਸ ਟੀ ਮੁਆਵਜ਼ੇ ਦੀ 47, 272 ਕਰੋੜ ਰੁਪਏ ਦੀ ਰਕਮ ਕੰਸੋਲੀਡੇਟਿਡ ਫੰਡ ਆਫ ਇੰਡੀਆ (ਸੀ ਐਫ ਆਈ) ਵਿਚ ਰੱਖੀ ਤੇ ਇਸ ਫੰਡ ਨੂੰ ਦੂਜੇ ਕੰਮਾਂ ਲਈ ਵਰਤਿਆ। ਇਹ ਗੱਲ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਸੰਸਦ ਵਿਚ ਪੇਸ਼ ਕੀਤੀ ਆਪਣੀ ਰਿਪੋਰਟ ਵਿਚ ਕਹੀ ਹੈ।
ਪਿਛਲੇ ਹਫਤੇ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿਚ ਕਿਹਾ ਸੀ ਕਿ ਰਾਜਾਂ ਨੂੰ ਜੀ ਐਸ ਟੀ ਕੰਪਨਸੇਸ਼ਨ (ਮੁਆਵਜ਼ਾ) ਦੇਣ ਲਈ ਸੀ ਐਫ ਆਈ ਤੋਂ ਫੰਡ ਜਾਰੀ ਕਰਨ ਦੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ। ਪਰ ਕੈਗ ਮੁਤਾਬਕ ਖੁਦ ਕੇਂਦਰ ਸਰਕਾਰ ਨੇ ਹੀ ਇਸਦੀ ਉਲੰਘਣਾ ਕੀਤੀ। ਕੈਗ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਸਟੇਟਮੈਂਟ 8, 9 ਤੇ 13 ਦੇ ਆਡਿਟ ਦੌਰਾਨ ਪਤਾ ਲੱਗਾ ਕਿ ਜੀ ਐਸ ਟੀ ਮੁਆਵਜ਼ਾ ਸੈੱਸ ਨਾਲ ਘੱਟ ਫੰਡ ਮਿਲਿਆ। 2017-18 ਤੇ 2018-19 ਲਈ 47,272 ਕਰੋੜ ਰੁਪਏ ਘੱਟ ਫੰਡ ਕ੍ਰੈਡਿਟ ਹੋਇਆ। ਇਹ ਜੀ ਐਸ ਟੀ ਮੁਆਵਜ਼ਾ ਸੈੱਸ ਐਕਟ 2017 ਦੇ ਨਿਯਮਾਂ ਦੀ ਉਲੰਘਣਾ ਹੈ। ਕਾਨੂੰਨ ਮੁਤਾਬਕ ਕਿਸੇ ਵੀ ਸਾਲ ਵਿਚ ਜਮ੍ਹਾਂ ਕੀਤੇ ਗਏ ਕੁਲ ਸੈੱਸ ਨੂੰ ਜੀ ਐਸ ਟੀ ਕੰਪਨਸੇਸ਼ਨ ਸੈੱਸ ਫੰਡ ਵਿਚ ਕ੍ਰੈਡਿਟ ਕੀਤਾ ਜਾਂਦਾ ਹੈ। ਇਹ ਪਬਲਿਕ ਅਕਾਊਂਟ ਦਾ ਹਿੱਸਾ ਹੈ ਅਤੇ ਇਸਦੀ ਵਰਤੋਂ ਰਾਜਾਂ ਨੂੰ ਜੀ ਐਸ ਟੀ ਮਾਲੀਏ ਵਿਚ ਕਮੀ ਦੀ ਭਰਪਾਈ ਲਈ ਕੀਤੀ ਜਾਂਦੀ ਹੈ ਪਰ ਕੇਂਦਰ ਸਰਕਾਰ ਨੇ ਕੁਲ ਜੀ ਐਸ ਟੀ ਸੈੱਸ ਨੂੰ ਜੀ ਐਸ ਟੀ ਕੰਪਨਸੇਸ਼ਨ ਫੰਡ ਵਿਚ ਟਰਾਂਸਫਰ ਕਰਨ ਦੀ ਥਾਂ ਸੀ ਐਫ ਆਈ ਵਿਚ ਹੀ ਰੱਖਿਆ। ਬਾਅਦ ਵਿਚ ਇਸਦੀ ਵਰਤੋਂ ਹੋਰ ਕੰਮਾਂ ਲਈ ਕੀਤੀ। 2018-19 ਵਿਚ ਇਸ ਫੰਡ ਵਿਚ 90 ਹਜ਼ਾਰ ਕਰੋੜ ਰੁਪਏ ਟਰਾਂਸਫਰ ਕਰਨ ਦੀ ਬੱਜਟ ਵਿਵਸਥਾ ਸੀ। ਇਹ ਰਕਮ ਰਾਜਾਂ ਨੂੰ ਜੀ ਐਸ ਟੀ ਨੁਕਸਾਨ ਦੀ ਪੂਰਤੀ ਲਈ ਜਾਰੀ ਕੀਤੀ ਜਾਣੀ ਸੀ। ਉਸ ਸਾਲ 95,081 ਕਰੋੜ ਰੁਪਏ ਕੰਪਨਸੇਸ਼ਨ ਫੰਡ ਵਿਚ ਟਰਾਂਸਫਰ ਕੀਤੇ ਗਏ। ਇਸ ਫੰਡ ਵਿਚੋਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਿਰਫ 69,275 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਫੰਡ ਵਿਚ ਪਹਿਲਾਂ ਹੀ 15,000 ਕਰੋੜ ਰੁਪਏ ਜਮ੍ਹਾਂ ਸੀ।

204 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper