Latest News
ਬੁਢਲਾਡਾ ਦੇ ਨੌਜਵਾਨ ਦੀ ਟੋਰਾਂਟੋ 'ਚ ਹੱਤਿਆ

Published on 27 Sep, 2020 10:23 AM.


ਬੁਢਲਾਡਾ (ਅਸ਼ੋਕ ਲਾਕੜਾ)
ਸਥਾਨਕ ਸ਼ਹਿਰ ਦੇ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਅਣਪਛਾਤਿਆ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਮਲਪ੍ਰੀਤ ਸਿੰਘ ਪੁੱਤਰ ਗੋਬਿੰਦ ਸਿੰਘ ਲੰਮੇ ਸਮੇਂ ਤੋਂ ਟੋਰਾਂਟੋ ਵਿੱਚ ਰਹਿ ਰਿਹਾ ਸੀ ਕਿ ਸ਼ਨੀਵਾਰ ਸਵੇਰੇ 7 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਆਪਣੇ ਟਰੱਕਾਂ ਦੀ ਦੇਖਭਾਲ ਕਰ ਰਹੇ ਕਮਲਪ੍ਰੀਤ ਦੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ। ਪਰਵਾਰ ਨੂੰ ਇਹ ਸੂਚਨਾ ਟੋਰਾਂਟੋ ਪੁਲਸ ਅਤੇ ਮ੍ਰਿਤਕ ਦੇ ਮਾਮਾ ਨੇ ਦਿੱਤੀ। ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਮੰਗਤ ਰਾਏ ਬਾਂਸਲ, ਜ਼ਿਲ੍ਹਾ ਕਾਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ ਨੇ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

104 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper