Latest News
ਸਵਰਾਜ ਸੰਧੂ ਤੇ ਸਾਵਨ ਰੂਪੋਵਾਲੀ ਵੱਲੋਂ ਕਿਸਾਨਾਂ ਦਾ ਸਮਰਥਨ

Published on 27 Sep, 2020 10:27 AM.


ਚੰਡੀਗੜ੍ਹ : ਲਾਗਲੇ ਸ਼ਹਿਰ ਮੋਹਾਲੀ ਵਿਚ ਸ਼ਨੀਵਾਰ ਕਿਸਾਨ-ਮਾਰੂ ਆਰਡੀਨੈਂਸਾਂ (ਬਿੱਲਾਂ) ਅਤੇ ਮਜ਼ਦੂਰ-ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ-ਮਜ਼ਦੂਰਾਂ ਵੱਲੋਂ ਅਤੇ ਉਹਨਾਂ ਦਾ ਸਮਰਥਨ ਕਰਨ ਵਾਲੇ ਅਨੇਕਾਂ ਜਨਤਕ ਸੰਗਠਨਾਂ ਅਤੇ ਸਖਸ਼ੀਅਤਾਂ ਵਲੋਂ ਰੋਸ ਧਰਨਾ ਦੇ ਕੇ ਫੇਜ਼-7 ਚੌਕ 'ਤੇ ਆਵਾਜਾਈ ਜਾਮ ਕਰ ਦਿੱਤੀ ਗਈ। ਕਿਸਾਨਾਂ ਦੇ ਸੰਘਰਸ਼ ਵਿਚ ਜਿਥੇ ਪਹਿਲਾਂ ਹੀ ਖੇਤ ਮਜ਼ਦੂਰ, ਏਟਕ ਤੇ ਮਜ਼ਦੂਰ ਜਥੇਬੰਦੀਆਂ, ਨੌਜਵਾਨ-ਵਿਦਿਆਰਥੀ ਸਭਾਵਾਂ, ਇਸਤਰੀ ਸਭਾ, ਵਕੀਲਾਂ ਦੀਆਂ ਸਭਾਵਾਂ, ਵਪਾਰੀਆਂ ਦੇ ਸੰਗਠਨ ਨਿਤਰੇ ਹੋਏ ਹਨ, ਉਥੇ ਹੁਣ ਲੇਖਕ ਅਤੇ ਕਲਾਕਾਰ/ ਅਦਾਕਾਰ ਵੀ ਉਹਨਾਂ ਦੇ ਨਾਲ ਆ ਖੜੇ ਹੋਏ ਹਨ। ਮੋਹਾਲੀ ਦੀ ਦੁਸਹਿਰਾ ਗਰਾਊਂਡ ਵਿਚ ਹੋਈ ਰੋਸ ਰੈਲੀ ਨੂੰ ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ, ਕੁਲ-ਹਿੰਦ ਕਿਸਾਨ ਸਭਾ ਦੇ ਸਾਬਕਾ ਜਨਰਲ ਸਕੱਤਰ ਡਾ. ਜੁਗਿੰਦਰ ਦਿਆਲ, ਟਰੇਡ ਯੂਨੀਅਨ ਸੂਬਾਈ ਆਗੂ ਸੱਜਣ ਸਿੰਘ, ਇੰਦਰਜੀਤ ਗਰੇਵਾਲ, ਦੇਵੀ ਦਿਆਲ ਸ਼ਰਮਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਪੰਜਾਬੀ ਸਾਹਿਤ ਸਭਾ ਮੋਹਾਲੀ ਦੇ ਪ੍ਰਧਾਨ ਡਾ. ਛਿੰਦਰਪਾਲ ਸਿੰਘ, ਪ੍ਰਸਿੱਧ ਪੰਜਾਬੀ ਐਕਟਰ ਡਾ. ਸਵਰਾਜ ਸੰਧੂ ਅਤੇ ਨਵੀਂ ਉਭਰਦੀ ਉਘੀ ਅਦਾਕਾਰਾ ਸਾਵਨ ਰੂਪੋਵਾਲੀ ਨੇ ਮੁਖਾਤਬ ਕੀਤਾ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਸਾਰੇ ਪੰਜਾਬੀਆਂ ਦਾ ਸੰਘਰਸ਼ ਕਿਹਾ, ਜਿਸ ਵਿਚ ਉਹ ਲੋੜ ਪਈ ਤਾਂ ਗ੍ਰਿਫਤਾਰੀਆਂ ਵੀ ਦੇਣਗੇ ਅਤੇ ਹਰ ਕੁਰਬਾਨੀ ਲਈ ਤਿਆਰ ਹਨ। ਉਹਨਾਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਇਹਨਾਂ ਆਰਡੀਨੈਂਸਾਂ/ ਬਿੱਲਾਂ ਨੂੰ ਕਿਸਾਨ, ਖੇਤੀ, ਪੰਜਾਬ ਅਤੇ ਆਰਥਿਕਤਾ ਲਈ ਦਲੀਲ ਆਧਾਰਤ ਤੱਥ ਦੇ ਕੇ ਤਬਾਹਕੁਨ ਸਿੱਧ ਕੀਤਾ, ਜਿਸ ਦਾ ਸੈਂਕੜੇ ਹਾਜ਼ਰ ਸਾਥੀਆਂ ਨੇ ਨਾਹਰੇਲਾ ਕੇ ਸਮਰਥਨ ਕੀਤਾ। ਰੈਲੀ ਉਪਰੰਤ ਮੁਜ਼ਾਹਰੀਨਾਂ ਨੇ ਨਾਲ ਲਗਦੀ ਪੰਜਾਬ ਨੂੰ ਚੰਡੀਗੜ੍ਹ ਨਾਲ ਜੋੜਦੀ ਮੁੱਖ ਸੜਕ ਨੂੰ 7 ਫੇਜ਼ ਦੇ ਚੌਕ 'ਤੇ ਜਾਮ ਕਰ ਦਿੱਤਾ, ਜਿੱਥੇ ਕਿਸਾਨਾਂ ਦੀਆਂ ਦੋਧੀ ਯੂਨੀਅਨਾਂ ਨੇ ਆਪਣੇ ਦੁੱਧ ਵਾਲੇ ਢੋਲ ਖੜਕਾ ਕੇ ਸੰਘਰਸ਼ ਜਾਰੀ ਰੱਖਣ ਅਤੇ ਤੇਜ਼ ਕਰਨ ਦਾ ਐਲਾਨ ਕੀਤਾ।
ਰੈਲੀ ਨੂੰ ਸੰਬੋਧਨ ਕਰਨ ਤੇ ਹਾਜ਼ਰ ਹੋਣ ਵਾਲੇ ਆਗੂਆਂ ਵਿਚ ਸ਼ਾਮਲ ਸਨ-ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਸਾਧੂ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ, ਸਾਹਿਤ ਚਿੰਤਨ ਦੇ ਜਨਰਲ ਸਕੱਤਰ ਸ ਸ ਚੀਮਾ, ਸਾਹਿਤ ਵਿਗਿਆਨ ਕੇਂਦਰ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ, ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਦਿਲਦਾਰ, ਪ੍ਰੋ. ਮਨਦੀਪ, ਊਸ਼ਾ ਕੰਵਰ, ਮੋਹਨ ਲਾਲ ਰਾਹੀ, ਟੀ ਯੂ ਸੀ ਮੋਹਾਲੀ ਦੇ ਮਹਿੰਦਰਪਾਲ ਸਿੰਘ, ਪ੍ਰਲਾਦ ਸਿੰਘ, ਪ੍ਰੀਤਮ ਸਿੰਘ, ਰਾਜ ਕੁਮਾਰ ਚੰਡੀਗੜ੍ਹ ਏਟਕ, ਇਸਤਰੀ ਸਭਾ ਦੀ ਸਕੱਤਰ ਸੁਰਜੀਤ ਕਾਲੜਾ ਦੀ ਅਗਵਾਈ ਵਿਚ ਇਸਤਰੀ ਜਥਾ, ਪ੍ਰਧਾਨ ਤੇਜਾ ਸਿੰਘ ਦੀ ਅਗਵਾਈ ਵਿਚ 15 ਨਾਨ-ਟੀਚਿੰਗ ਯੂਨੀਅਨ ਦੇ ਸਾਥੀ, ਪੀ ਸੀ ਐੱਲ ਤੋਂ ਕੰਵਲਪਾਲ, ਊਧਮ ਸਿੰਘ ਕਲੋਨੀ ਤੋਂ ਵੀਰ ਸਿੰਘ, ਭਾਗ ਸਿੰਘ ਗੀਗੇਮਾਜਰਾ ਤੇ ਜਰਨੈਲ ਸਿੰਘ ਟੀ ਯੂ ਆਗੂ।

155 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper