Latest News
ਨਵਾਂ ਖੇਤੀ ਕਾਨੂੰਨ ਸੁਪਰੀਮ ਕੋਰਟ 'ਚ ਚੈਲੰਜ

Published on 28 Sep, 2020 11:20 AM.


ਨਵੀਂ ਦਿੱਲੀ : ਕੇਰਲਾ ਦੇ ਤ੍ਰਿਸੂਰ ਤੋਂ ਕਾਂਗਰਸੀ ਸਾਂਸਦ ਟੀ ਐਨ ਪ੍ਰਥੱਪਨ ਨੇ ਸੋਮਵਾਰ ਕਿਸਾਨ (ਸਸ਼ਕਤੀਕਰਨ ਤੇ ਰਾਖੀ) ਕੀਮਤ ਭਰੋਸਾ ਤੇ ਖੇਤੀ ਸੇਵਾਵਾਂ ਐਕਟ-2020 ਦੀ ਵੈਧਤਾ ਨੂੰ ਸੁਪਰੀਮ ਕੋਰਟ ਵਿਚ ਚੈਲੰਜ ਕਰ ਦਿੱਤਾ। ਉਨ੍ਹਾ ਇਸ ਐਕਟ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਸੰਵਿਧਾਨ ਦੇ ਆਰਟੀਕਲ 14, 15 ਤੇ 21 (ਬਰਾਬਰੀ ਦੇ ਹੱਕ, ਗੈਰ-ਵਿਤਕਰੇ ਦੇ ਹੱਕ ਅਤੇ ਜ਼ਿੰਦਗੀ ਤੇ ਸੁਤੰਤਰਤਾ ਦੇ ਹੱਕ) ਦੀ ਉਲੰਘਣਾ ਕਰਦਾ ਹੈ। ਉਨ੍ਹਾ ਕਿਹਾ ਕਿ ਮੰਡੀਆਂ 'ਤੇ ਮੁਨਾਫੇ ਦੀਆਂ ਲਾਲਚੀਆਂ ਬਹੁਕੌਮੀ ਕੰਪਨੀਆਂ ਦਾ ਕਬਜ਼ਾ ਹੋਣ ਨਾਲ ਕਿਸਾਨ ਰੁਲ ਜਾਣਗੇ।

250 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper