Latest News
ਹਾਥਰਸ ਘਟਨਾ ਵਿਰੁੱਧ ਸੀ ਪੀ ਆਈ ਵੱਲੋਂ ਭਲਕੇ ਪ੍ਰੋਟੈੱਸਟ ਦਾ ਸੱਦਾ

Published on 30 Sep, 2020 10:28 AM.


ਨਵੀਂ ਦਿੱਲੀ : ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਹੈ ਕਿ ਦਲਿਤਾਂ ਤੇ ਆਦੀਵਾਸੀਆਂ ਦੀ ਇੱਜ਼ਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਮਰੇਡ ਰਾਜਾ ਨੇ ਕਿਹਾ ਕਿ ਪਾਰਟੀ ਨੇ 2 ਅਕਤੂਬਰ ਨੂੰ ਗਾਂਧੀ ਜੈਅੰਤੀ ਸੈਕੂਲਰਿਜ਼ਮ ਤੇ ਸੰਵਿਧਾਨ ਬਚਾਉਣ ਦੇ ਦਿਨ ਵਜੋਂ ਮਨਾਉਣ ਦਾ ਸੱਦਾ ਦਿੱਤਾ ਸੀ। ਹਾਥਰਸ ਦੀ ਘਟਨਾ ਤੋਂ ਬਾਅਦ ਇਸ ਦਿਨ ਹਰ ਪੱਧਰ 'ਤੇ ਜਾਤੀਵਾਦ, ਫਿਰਕਾਪ੍ਰਸਤੀ ਤੇ ਫਾਸ਼ੀਵਾਦ ਵਿਰੁੱਧ ਪ੍ਰੋਟੈੱਸਟ ਵੀ ਕੀਤੇ ਜਾਣ।

221 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper